7ਉਹਨਾਂ ਦੇ ਬੇਰਹਿਮ ਦਿਲਾਂ ਤੋਂ ਬਦੀ ਆਉਂਦੀ ਹੈ; ਉਹਨਾਂ ਦੀਆਂ ਭੈੜੀਆਂ ਕਲਪਨਾਵਾਂ ਦੀ ਕੋਈ ਸੀਮਾ ਨਹੀਂ ਹੈ।
8ਉਹ ਮਖੌਲ ਕਰਦੇ ਹਨ ਅਤੇ ਹਮੇਸ਼ਾ ਬੁਰਾਈ ਦੀਆਂ ਗੱਲਾਂ ਹੀ ਕਰਦੇ ਹਨ; ਆਪਣੇ ਹੰਕਾਰ ਵਿੱਚ ਉਹ ਦੂਸਰਿਆ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ।
9ਉਹਨਾਂ ਦੇ ਮੂੰਹ ਦੇ ਸ਼ਬਦ ਸਵਰਗ ਦੇ ਵਿਰੁੱਧ ਹਨ, ਅਤੇ ਉਹਨਾਂ ਦੀਆਂ ਜੀਭਾਂ ਧਰਤੀ ਉੱਤੇ ਕਬਜ਼ਾ ਕਰਦੀਆਂ ਹਨ।
10ਇਸ ਲਈ ਪਰਮੇਸ਼ਵਰ ਦੇ ਲੋਕ ਵੀ ਉਹਨਾਂ ਵੱਲ ਮੁੜਦੇ ਹਨ ਅਤੇ ਉਹ ਬਹੁਤ ਸਾਰਾ ਪਾਣੀ ਪੀਂਦੇ ਹਨ।
11ਦੁਸ਼ਟ ਲੋਕ ਆਖਦੇ ਹਨ, “ਪਰਮੇਸ਼ਵਰ ਨੂੰ ਕਿਵੇਂ ਪਤਾ ਲੱਗੇਗਾ? ਕੀ ਅੱਤ ਮਹਾਨ ਪਰਮੇਸ਼ਵਰ ਕੁਝ ਜਾਣਦਾ ਹੈ?”