ਜ਼ਬੂਰਾਂ 73

ਉਹ ਮਖੌਲ ਕਰਦੇ ਹਨ ਅਤੇ ਹਮੇਸ਼ਾ ਬੁਰਾਈ ਦੀਆਂ ਗੱਲਾਂ ਹੀ ਕਰਦੇ ਹਨ; ਆਪਣੇ ਹੰਕਾਰ ਵਿੱਚ ਉਹ ਦੂਸਰਿਆ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ।

Psalm 73:8 (UKJV) They are corrupt, and speak wickedly concerning oppression: they speak loftily.

6ਇਸ ਲਈ ਹੰਕਾਰ ਉਹਨਾਂ ਦੇ ਗਲੇ ਦੇ ਹਾਰ ਵਰਗਾ ਹੈ; ਅਤੇ ਉਹ ਹਿੰਸਾ ਦੇ ਕੱਪੜੇ ਪਹਿਨਦੇ ਹਨ।

7ਉਹਨਾਂ ਦੇ ਬੇਰਹਿਮ ਦਿਲਾਂ ਤੋਂ ਬਦੀ ਆਉਂਦੀ ਹੈ; ਉਹਨਾਂ ਦੀਆਂ ਭੈੜੀਆਂ ਕਲਪਨਾਵਾਂ ਦੀ ਕੋਈ ਸੀਮਾ ਨਹੀਂ ਹੈ।

8ਉਹ ਮਖੌਲ ਕਰਦੇ ਹਨ ਅਤੇ ਹਮੇਸ਼ਾ ਬੁਰਾਈ ਦੀਆਂ ਗੱਲਾਂ ਹੀ ਕਰਦੇ ਹਨ; ਆਪਣੇ ਹੰਕਾਰ ਵਿੱਚ ਉਹ ਦੂਸਰਿਆ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਹਨ।

9ਉਹਨਾਂ ਦੇ ਮੂੰਹ ਦੇ ਸ਼ਬਦ ਸਵਰਗ ਦੇ ਵਿਰੁੱਧ ਹਨ, ਅਤੇ ਉਹਨਾਂ ਦੀਆਂ ਜੀਭਾਂ ਧਰਤੀ ਉੱਤੇ ਕਬਜ਼ਾ ਕਰਦੀਆਂ ਹਨ।

10ਇਸ ਲਈ ਪਰਮੇਸ਼ਵਰ ਦੇ ਲੋਕ ਵੀ ਉਹਨਾਂ ਵੱਲ ਮੁੜਦੇ ਹਨ ਅਤੇ ਉਹ ਬਹੁਤ ਸਾਰਾ ਪਾਣੀ ਪੀਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.