11ਦੁਸ਼ਟ ਲੋਕ ਆਖਦੇ ਹਨ, “ਪਰਮੇਸ਼ਵਰ ਨੂੰ ਕਿਵੇਂ ਪਤਾ ਲੱਗੇਗਾ? ਕੀ ਅੱਤ ਮਹਾਨ ਪਰਮੇਸ਼ਵਰ ਕੁਝ ਜਾਣਦਾ ਹੈ?”
12ਦੁਸ਼ਟ ਇਸ ਤਰ੍ਹਾਂ ਦੇ ਹੁੰਦੇ ਹਨ, ਉਹ ਸਦਾ ਬੇਪਰਵਾਹ ਹੁੰਦੇ ਹਨ ਅਤੇ ਉਹ ਧੰਨ ਇਕੱਠਾ ਕਰਨ ਵਿੱਚ ਲੱਗੇ ਰਹਿੰਦੇ ਹਨ।
13ਕੀ ਲਾਭ ਹੋਇਆ ਮੈਨੂੰ ਆਪਣੇ ਦਿਲ ਨੂੰ ਸ਼ੁੱਧ ਰੱਖਣ ਦਾ? ਕੀ ਮੈਂ ਬਿਨਾਂ ਕਿਸੇ ਕਾਰਨ ਆਪਣੇ ਆਪ ਨੂੰ ਬੇਕਸੂਰ ਰੱਖਿਆ।
14ਸਾਰਾ ਦਿਨ ਮੈਂ ਦੁੱਖ ਝੱਲਦਾ ਰਿਹਾ ਹਾਂ, ਅਤੇ ਹਰ ਸਵੇਰ ਮੇਰੇ ਲਈ ਨਵਾਂ ਦਰਦ ਲਿਆਉਂਦੀ ਹੈ।
15ਜੇਕਰ ਮੈਂ ਬੁਰਾ ਬੋਲਿਆ ਹੁੰਦਾ, ਤਾਂ ਮੈਂ ਤੁਹਾਡੇ ਲੋਕਾਂ ਨੂੰ ਧੋਖਾ ਦਿੰਦਾ ਹਾਂ।