ਜ਼ਬੂਰਾਂ 73

ਪਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਤੂੰ ਮੇਰਾ ਸੱਜਾ ਹੱਥ ਫੜ ਲਿਆ ਹੈ।

Psalm 73:23 (UKJV) Nevertheless I am continually with you: you have held me by my right hand.

21ਜਦੋਂ ਮੇਰਾ ਮਨ ਦੁੱਖੀ ਹੋਇਆ ਸੀ ਅਤੇ ਮੇਰਾ ਆਤਮਾ ਟੁੱਟਿਆ ਹੋਇਆ ਸੀ,

22ਮੈਂ ਮੂਰਖ ਅਤੇ ਬੇਸਮਝ ਸੀ; ਮੈਂ ਤੇਰੇ ਅੱਗੇ ਇੱਕ ਜੰਗਲੀ ਪਸ਼ੂ ਵਰਗਾ ਬਣਿਆ ਰਿਹਾ ਸੀ।

23ਪਰ ਮੈਂ ਹਮੇਸ਼ਾ ਤੁਹਾਡੇ ਨਾਲ ਹਾਂ, ਤੂੰ ਮੇਰਾ ਸੱਜਾ ਹੱਥ ਫੜ ਲਿਆ ਹੈ।

24ਤੁਸੀਂ ਆਪਣੀ ਸਲਾਹ ਨਾਲ ਮੇਰੀ ਅਗਵਾਈ ਕਰਦੇ ਹੋ, ਅਤੇ ਉਸ ਤੋਂ ਬਾਅਦ ਤੁਸੀਂ ਮੈਨੂੰ ਮਹਿਮਾ ਵਿੱਚ ਲੈ ਜਾਓਗੇ।

25ਸਵਰਗ ਵਿੱਚ ਤੇਰੇ ਬਿਨ੍ਹਾਂ ਮੇਰਾ ਹੋਰ ਕੌਣ ਹੈ? ਅਤੇ ਧਰਤੀ ਉੱਤੇ ਤੇਰੇ ਤੋਂ ਬਿਨ੍ਹਾਂ ਮੈਂ ਕੁਝ ਨਹੀਂ ਚਾਹੁੰਦਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.