3ਕਿਉਂ ਜੋ ਮੈਂ ਹੰਕਾਰੀ ਨਾਲ ਈਰਖਾ ਕੀਤੀ ਜਦੋਂ ਮੈਂ ਦੁਸ਼ਟਾਂ ਦੀ ਖੁਸ਼ਹਾਲੀ ਵੇਖੀ।
4ਉਹਨਾਂ ਦੀ ਜ਼ਿੰਦਗੀ ਵਿੱਚ ਕੋਈ ਸੰਘਰਸ਼ ਨਹੀਂ ਹੈ; ਉਹਨਾਂ ਦੇ ਸਰੀਰ ਸਿਹਤਮੰਦ ਅਤੇ ਮਜ਼ਬੂਤ ਹਨ।
5ਉਹ ਦੂਜੇ ਮਨੁੱਖਾਂ ਵਾਂਗ ਆਮ ਮੁਸ਼ਕਲ ਦਾ ਸਾਹਮਣਾ ਨਹੀਂ ਕਰਦੇ; ਨਾ ਹੀ ਦੂਜੇ ਮਨੁੱਖਾਂ ਵਾਂਗੂੰ ਉਹਨਾਂ ਉੱਤੇ ਕੋਈ ਬਿਪਤਾ ਪੈਂਦੀ ਹੈ।
6ਇਸ ਲਈ ਹੰਕਾਰ ਉਹਨਾਂ ਦੇ ਗਲੇ ਦੇ ਹਾਰ ਵਰਗਾ ਹੈ; ਅਤੇ ਉਹ ਹਿੰਸਾ ਦੇ ਕੱਪੜੇ ਪਹਿਨਦੇ ਹਨ।
7ਉਹਨਾਂ ਦੇ ਬੇਰਹਿਮ ਦਿਲਾਂ ਤੋਂ ਬਦੀ ਆਉਂਦੀ ਹੈ; ਉਹਨਾਂ ਦੀਆਂ ਭੈੜੀਆਂ ਕਲਪਨਾਵਾਂ ਦੀ ਕੋਈ ਸੀਮਾ ਨਹੀਂ ਹੈ।