8ਉਹਨਾਂ ਨੇ ਆਪਣੇ ਮਨ ਵਿੱਚ ਆਖਿਆ, “ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਕੁਚਲ ਦਿਆਂਗੇ!” ਉਹਨਾਂ ਨੇ ਦੇਸ਼ ਦੇ ਹਰ ਉਸ ਸਥਾਨ ਨੂੰ ਸਾੜ ਦਿੱਤਾ ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਸੀ।
9ਸਾਨੂੰ ਪਰਮੇਸ਼ਵਰ ਵੱਲੋਂ ਕੋਈ ਵੀ ਚਿੰਨ੍ਹ ਨਹੀਂ ਦਿੱਤਾ ਗਿਆ ਹੈ; ਕੋਈ ਨਬੀ ਨਹੀਂ ਬਚਿਆ, ਅਤੇ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਹੈ ਕਿ ਅਜਿਹਾ ਕਦੋਂ ਤੱਕ ਰਹੇਗਾ।
10ਹੇ ਪਰਮੇਸ਼ਵਰ, ਦੁਸ਼ਮਣ ਕਦੋਂ ਤੱਕ ਤੁਹਾਡੀ ਨਿੰਦਿਆ ਕਰੇਗਾ? ਕੀ ਵੈਰੀ ਸਦਾ ਤੱਕ ਤੁਹਾਡੇ ਨਾਮ ਨੂੰ ਕੁਫ਼ਰ ਬੋਲੇਗਾ?
11ਤੁਸੀਂ ਆਪਣਾ ਸੱਜਾ ਹੱਥ ਕਿਉਂ ਰੋਕਿਆ ਹੈ? ਕੱਪੜਿਆਂ ਵਿੱਚ ਛਿੱਪੇ ਆਪਣੇ ਹੱਥ ਨੂੰ ਬਾਹਰ ਕੱਢੋ ਅਤੇ ਆਪਣੇ ਦੁਸ਼ਮਣ ਦਾ ਨਾਸ਼ ਕਰੋ।
12ਪਰ ਪਰਮੇਸ਼ਵਰ, ਪ੍ਰਾਚੀਨ ਕਾਲ ਤੋਂ ਹੀ ਮੇਰਾ ਰਾਜਾ ਹੈ; ਉਹ ਧਰਤੀ ਉੱਤੇ ਮੁਕਤੀ ਲਿਆਉਂਦਾ ਹੈ।