ਜ਼ਬੂਰਾਂ 74

ਉਹਨਾਂ ਨੇ ਆਪਣੇ ਮਨ ਵਿੱਚ ਆਖਿਆ, “ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਕੁਚਲ ਦਿਆਂਗੇ!” ਉਹਨਾਂ ਨੇ ਦੇਸ਼ ਦੇ ਹਰ ਉਸ ਸਥਾਨ ਨੂੰ ਸਾੜ ਦਿੱਤਾ ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਸੀ।

Psalm 74:8 (UKJV) They said in their hearts, Let us destroy them together: they have burned up all the synagogues of God in the land.

6ਉਹਨਾਂ ਨੇ ਆਪਣੇ ਕੁਹਾੜਿਆਂ ਅਤੇ ਹਥੋੜਿਆਂ ਨਾਲ ਸਾਰੀਆਂ ਉੱਕਰੀਆ ਹੋਈਆ ਵਸਤਾਂ ਤੋੜ ਸੁੱਟੀਆਂ।

7ਉਹਨਾਂ ਨੇ ਤੇਰੇ ਪਵਿੱਤਰ ਅਸਥਾਨ ਨੂੰ ਸਾੜ ਕੇ ਮਿੱਟੀ ਵਿੱਚ ਮਿਲਾ ਦਿੱਤਾ, ਉਹਨਾਂ ਨੇ ਤੁਹਾਡੇ ਨਾਮ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰ ਦਿੱਤਾ।

8ਉਹਨਾਂ ਨੇ ਆਪਣੇ ਮਨ ਵਿੱਚ ਆਖਿਆ, “ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਕੁਚਲ ਦਿਆਂਗੇ!” ਉਹਨਾਂ ਨੇ ਦੇਸ਼ ਦੇ ਹਰ ਉਸ ਸਥਾਨ ਨੂੰ ਸਾੜ ਦਿੱਤਾ ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਸੀ।

9ਸਾਨੂੰ ਪਰਮੇਸ਼ਵਰ ਵੱਲੋਂ ਕੋਈ ਵੀ ਚਿੰਨ੍ਹ ਨਹੀਂ ਦਿੱਤਾ ਗਿਆ ਹੈ; ਕੋਈ ਨਬੀ ਨਹੀਂ ਬਚਿਆ, ਅਤੇ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਹੈ ਕਿ ਅਜਿਹਾ ਕਦੋਂ ਤੱਕ ਰਹੇਗਾ।

10ਹੇ ਪਰਮੇਸ਼ਵਰ, ਦੁਸ਼ਮਣ ਕਦੋਂ ਤੱਕ ਤੁਹਾਡੀ ਨਿੰਦਿਆ ਕਰੇਗਾ? ਕੀ ਵੈਰੀ ਸਦਾ ਤੱਕ ਤੁਹਾਡੇ ਨਾਮ ਨੂੰ ਕੁਫ਼ਰ ਬੋਲੇਗਾ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.