ਜ਼ਬੂਰਾਂ 74

ਉਹਨਾਂ ਨੇ ਤੇਰੇ ਪਵਿੱਤਰ ਅਸਥਾਨ ਨੂੰ ਸਾੜ ਕੇ ਮਿੱਟੀ ਵਿੱਚ ਮਿਲਾ ਦਿੱਤਾ, ਉਹਨਾਂ ਨੇ ਤੁਹਾਡੇ ਨਾਮ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰ ਦਿੱਤਾ।

Psalm 74:7 (UKJV) They have cast fire into your sanctuary, they have defiled by casting down the dwelling place of your name to the ground.

5ਉਹਨਾਂ ਦਾ ਵਿਵਹਾਰ ਦਰਖਤਾਂ ਨੂੰ ਕੱਟਣ ਲਈ ਕੁਹਾੜੇ ਚਲਾਉਣ ਵਾਲੇ ਆਦਮੀਆਂ ਵਰਗਾ ਸੀ।

6ਉਹਨਾਂ ਨੇ ਆਪਣੇ ਕੁਹਾੜਿਆਂ ਅਤੇ ਹਥੋੜਿਆਂ ਨਾਲ ਸਾਰੀਆਂ ਉੱਕਰੀਆ ਹੋਈਆ ਵਸਤਾਂ ਤੋੜ ਸੁੱਟੀਆਂ।

7ਉਹਨਾਂ ਨੇ ਤੇਰੇ ਪਵਿੱਤਰ ਅਸਥਾਨ ਨੂੰ ਸਾੜ ਕੇ ਮਿੱਟੀ ਵਿੱਚ ਮਿਲਾ ਦਿੱਤਾ, ਉਹਨਾਂ ਨੇ ਤੁਹਾਡੇ ਨਾਮ ਦੇ ਪਵਿੱਤਰ ਸਥਾਨ ਨੂੰ ਭ੍ਰਿਸ਼ਟ ਕਰ ਦਿੱਤਾ।

8ਉਹਨਾਂ ਨੇ ਆਪਣੇ ਮਨ ਵਿੱਚ ਆਖਿਆ, “ਅਸੀਂ ਉਹਨਾਂ ਨੂੰ ਪੂਰੀ ਤਰ੍ਹਾਂ ਕੁਚਲ ਦਿਆਂਗੇ!” ਉਹਨਾਂ ਨੇ ਦੇਸ਼ ਦੇ ਹਰ ਉਸ ਸਥਾਨ ਨੂੰ ਸਾੜ ਦਿੱਤਾ ਜਿੱਥੇ ਪਰਮੇਸ਼ਵਰ ਦੀ ਉਪਾਸਨਾ ਕੀਤੀ ਜਾਂਦੀ ਸੀ।

9ਸਾਨੂੰ ਪਰਮੇਸ਼ਵਰ ਵੱਲੋਂ ਕੋਈ ਵੀ ਚਿੰਨ੍ਹ ਨਹੀਂ ਦਿੱਤਾ ਗਿਆ ਹੈ; ਕੋਈ ਨਬੀ ਨਹੀਂ ਬਚਿਆ, ਅਤੇ ਸਾਡੇ ਵਿੱਚੋਂ ਕੋਈ ਨਹੀਂ ਜਾਣਦਾ ਹੈ ਕਿ ਅਜਿਹਾ ਕਦੋਂ ਤੱਕ ਰਹੇਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.