19ਆਪਣੇ ਕਬੂਤਰ ਦੀ ਜਾਨ ਨੂੰ ਜੰਗਲੀ ਜਾਨਵਰਾਂ ਦੇ ਹਵਾਲੇ ਨਾ ਕਰੋ। ਆਪਣੇ ਦੁੱਖੀ ਲੋਕਾਂ ਦੇ ਜੀਵਨ ਨੂੰ ਸਦਾ ਲਈ ਨਾ ਭੁੱਲੋ।
20ਆਪਣੇ ਨੇਮ ਨੂੰ ਯਾਦ ਰੱਖ ਜੋ ਤੂੰ ਸਾਡੇ ਨਾਲ ਬੰਨ੍ਹਿਆ ਹੈ, ਕਿਉਂਕਿ ਹਿੰਸਾ ਕਰਨ ਵਾਲੇ ਦੇਸ਼ ਦੇ ਹਨੇਰੇ ਸਥਾਨਾਂ ਨੂੰ ਭਰ ਦਿੰਦੇ ਹਨ।
21ਸਤਾਏ ਹੋਇਆ ਨੂੰ ਲੱਜਿਆਵਾਨ ਹੋ ਕੇ ਪਿੱਛੇ ਨਾ ਮੁੜਨਾ ਪਵੇ; ਗਰੀਬ ਅਤੇ ਲੋੜਵੰਦ ਤੇਰੇ ਨਾਮ ਦੀ ਉਸਤਤ ਕਰਨ।
22ਹੇ ਪਰਮੇਸ਼ਵਰ, ਉੱਠ ਅਤੇ ਆਪਣਾ ਮੁਕੱਦਮਾ ਲੜ; ਯਾਦ ਰੱਖ ਕਿ ਕਿਵੇਂ ਮੂਰਖ ਸਾਰਾ ਦਿਨ ਤੇਰੀ ਨਿੰਦਿਆ ਕਰਦਾ ਰਹਿੰਦਾ ਹੈ।
23ਆਪਣੇ ਵਿਰੋਧੀਆਂ ਦੀ ਆਵਾਜ਼ ਨੂੰ ਅਣਦੇਖਿਆ ਨਾ ਕਰ, ਤੇਰੇ ਵੈਰੀਆਂ ਦੇ ਸ਼ੋਰ ਨੂੰ, ਜੋ ਸਦਾ ਵੱਧਦਾ ਜਾਂਦਾ ਹੈ।