ਜ਼ਬੂਰਾਂ 74

ਆਪਣੇ ਕਬੂਤਰ ਦੀ ਜਾਨ ਨੂੰ ਜੰਗਲੀ ਜਾਨਵਰਾਂ ਦੇ ਹਵਾਲੇ ਨਾ ਕਰੋ। ਆਪਣੇ ਦੁੱਖੀ ਲੋਕਾਂ ਦੇ ਜੀਵਨ ਨੂੰ ਸਦਾ ਲਈ ਨਾ ਭੁੱਲੋ।

Psalm 74:19 (UKJV) O deliver not the soul of your turtledove unto the multitude of the wicked: forget not the congregation of your poor for ever.

17ਇਹ ਤੂੰ ਹੀ ਸੀ ਜਿਸ ਨੇ ਧਰਤੀ ਦੀਆਂ ਸਾਰੀਆਂ ਹੱਦਾਂ ਬੰਨ੍ਹੀਆਂ ਸਨ, ਤੂੰ ਹੀ ਗਰਮੀਆਂ ਅਤੇ ਸਰਦੀਆਂ ਦੋਹਾਂ ਨੂੰ ਬਣਾਇਆ ਹੈ।

18ਹੇ ਯਾਹਵੇਹ, ਯਾਦ ਰੱਖੋ ਕਿ ਕਿਵੇਂ ਦੁਸ਼ਮਣ ਨੇ ਤੁਹਾਡਾ ਮਜ਼ਾਕ ਉਡਾਇਆ ਹੈ, ਕਿਵੇਂ ਮੂਰਖ ਲੋਕਾਂ ਨੇ ਤੁਹਾਡੇ ਨਾਮ ਨੂੰ ਬਦਨਾਮ ਕੀਤਾ ਹੈ।

19ਆਪਣੇ ਕਬੂਤਰ ਦੀ ਜਾਨ ਨੂੰ ਜੰਗਲੀ ਜਾਨਵਰਾਂ ਦੇ ਹਵਾਲੇ ਨਾ ਕਰੋ। ਆਪਣੇ ਦੁੱਖੀ ਲੋਕਾਂ ਦੇ ਜੀਵਨ ਨੂੰ ਸਦਾ ਲਈ ਨਾ ਭੁੱਲੋ।

20ਆਪਣੇ ਨੇਮ ਨੂੰ ਯਾਦ ਰੱਖ ਜੋ ਤੂੰ ਸਾਡੇ ਨਾਲ ਬੰਨ੍ਹਿਆ ਹੈ, ਕਿਉਂਕਿ ਹਿੰਸਾ ਕਰਨ ਵਾਲੇ ਦੇਸ਼ ਦੇ ਹਨੇਰੇ ਸਥਾਨਾਂ ਨੂੰ ਭਰ ਦਿੰਦੇ ਹਨ।

21ਸਤਾਏ ਹੋਇਆ ਨੂੰ ਲੱਜਿਆਵਾਨ ਹੋ ਕੇ ਪਿੱਛੇ ਨਾ ਮੁੜਨਾ ਪਵੇ; ਗਰੀਬ ਅਤੇ ਲੋੜਵੰਦ ਤੇਰੇ ਨਾਮ ਦੀ ਉਸਤਤ ਕਰਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.