ਜ਼ਬੂਰਾਂ 74

ਹੇ ਯਾਹਵੇਹ, ਯਾਦ ਰੱਖੋ ਕਿ ਕਿਵੇਂ ਦੁਸ਼ਮਣ ਨੇ ਤੁਹਾਡਾ ਮਜ਼ਾਕ ਉਡਾਇਆ ਹੈ, ਕਿਵੇਂ ਮੂਰਖ ਲੋਕਾਂ ਨੇ ਤੁਹਾਡੇ ਨਾਮ ਨੂੰ ਬਦਨਾਮ ਕੀਤਾ ਹੈ।

Psalm 74:18 (UKJV) Remember this, that the enemy has reproached, O LORD, and that the foolish people have blasphemed your name.

16ਦਿਨ ਵੀ ਤੇਰਾ ਅਤੇ ਰਾਤ ਵੀ ਤੇਰੀ ਹੈ। ਤੂੰ ਸੂਰਜ ਅਤੇ ਚੰਦ ਨੂੰ ਸਥਾਪਿਤ ਕੀਤਾ ਹੈ।

17ਇਹ ਤੂੰ ਹੀ ਸੀ ਜਿਸ ਨੇ ਧਰਤੀ ਦੀਆਂ ਸਾਰੀਆਂ ਹੱਦਾਂ ਬੰਨ੍ਹੀਆਂ ਸਨ, ਤੂੰ ਹੀ ਗਰਮੀਆਂ ਅਤੇ ਸਰਦੀਆਂ ਦੋਹਾਂ ਨੂੰ ਬਣਾਇਆ ਹੈ।

18ਹੇ ਯਾਹਵੇਹ, ਯਾਦ ਰੱਖੋ ਕਿ ਕਿਵੇਂ ਦੁਸ਼ਮਣ ਨੇ ਤੁਹਾਡਾ ਮਜ਼ਾਕ ਉਡਾਇਆ ਹੈ, ਕਿਵੇਂ ਮੂਰਖ ਲੋਕਾਂ ਨੇ ਤੁਹਾਡੇ ਨਾਮ ਨੂੰ ਬਦਨਾਮ ਕੀਤਾ ਹੈ।

19ਆਪਣੇ ਕਬੂਤਰ ਦੀ ਜਾਨ ਨੂੰ ਜੰਗਲੀ ਜਾਨਵਰਾਂ ਦੇ ਹਵਾਲੇ ਨਾ ਕਰੋ। ਆਪਣੇ ਦੁੱਖੀ ਲੋਕਾਂ ਦੇ ਜੀਵਨ ਨੂੰ ਸਦਾ ਲਈ ਨਾ ਭੁੱਲੋ।

20ਆਪਣੇ ਨੇਮ ਨੂੰ ਯਾਦ ਰੱਖ ਜੋ ਤੂੰ ਸਾਡੇ ਨਾਲ ਬੰਨ੍ਹਿਆ ਹੈ, ਕਿਉਂਕਿ ਹਿੰਸਾ ਕਰਨ ਵਾਲੇ ਦੇਸ਼ ਦੇ ਹਨੇਰੇ ਸਥਾਨਾਂ ਨੂੰ ਭਰ ਦਿੰਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.