15ਇਹ ਤੂੰ ਹੀ ਸੀ ਜਿਸ ਨੇ ਚਸ਼ਮੇ ਅਤੇ ਨਦੀਆਂ ਨੂੰ ਖੋਲ੍ਹਿਆ ਸੀ। ਤੁਸੀਂ ਸਦਾ ਵਗਣ ਵਾਲੀਆਂ ਨਦੀਆਂ ਨੂੰ ਸੁੱਕਾ ਦਿੱਤਾ ਹੈ।
16ਦਿਨ ਵੀ ਤੇਰਾ ਅਤੇ ਰਾਤ ਵੀ ਤੇਰੀ ਹੈ। ਤੂੰ ਸੂਰਜ ਅਤੇ ਚੰਦ ਨੂੰ ਸਥਾਪਿਤ ਕੀਤਾ ਹੈ।
17ਇਹ ਤੂੰ ਹੀ ਸੀ ਜਿਸ ਨੇ ਧਰਤੀ ਦੀਆਂ ਸਾਰੀਆਂ ਹੱਦਾਂ ਬੰਨ੍ਹੀਆਂ ਸਨ, ਤੂੰ ਹੀ ਗਰਮੀਆਂ ਅਤੇ ਸਰਦੀਆਂ ਦੋਹਾਂ ਨੂੰ ਬਣਾਇਆ ਹੈ।
18ਹੇ ਯਾਹਵੇਹ, ਯਾਦ ਰੱਖੋ ਕਿ ਕਿਵੇਂ ਦੁਸ਼ਮਣ ਨੇ ਤੁਹਾਡਾ ਮਜ਼ਾਕ ਉਡਾਇਆ ਹੈ, ਕਿਵੇਂ ਮੂਰਖ ਲੋਕਾਂ ਨੇ ਤੁਹਾਡੇ ਨਾਮ ਨੂੰ ਬਦਨਾਮ ਕੀਤਾ ਹੈ।
19ਆਪਣੇ ਕਬੂਤਰ ਦੀ ਜਾਨ ਨੂੰ ਜੰਗਲੀ ਜਾਨਵਰਾਂ ਦੇ ਹਵਾਲੇ ਨਾ ਕਰੋ। ਆਪਣੇ ਦੁੱਖੀ ਲੋਕਾਂ ਦੇ ਜੀਵਨ ਨੂੰ ਸਦਾ ਲਈ ਨਾ ਭੁੱਲੋ।