13ਇਹ ਤੂੰ ਹੀ ਸੀ ਜਿਸ ਨੇ ਆਪਣੀ ਸ਼ਕਤੀ ਨਾਲ ਸਮੁੰਦਰ ਨੂੰ ਦੋ ਹਿੱਸਿਆ ਵਿੱਚ ਕੀਤਾ ਸੀ। ਤੂੰ ਹੀ ਪਾਣੀਆਂ ਵਿੱਚ ਸਮੁੰਦਰੀ ਜੰਤੂਆਂ ਦੇ ਸਿਰ ਤੋੜਿਆ ਹੈ।
14ਇਹ ਤੂੰ ਹੀ ਸੀ ਜਿਸ ਨੇ ਲਿਵਯਾਥਾਨ ਦੇ ਸਿਰ ਨੂੰ ਚੂਰ-ਚੂਰ ਕੀਤਾ ਅਤੇ ਉਸਦੇ ਮਾਸ ਨੂੰ ਮਾਰੂਥਲ ਦੇ ਜੀਵਾਂ ਦਾ ਭੋਜਨ ਬਣਾਇਆ।
15ਇਹ ਤੂੰ ਹੀ ਸੀ ਜਿਸ ਨੇ ਚਸ਼ਮੇ ਅਤੇ ਨਦੀਆਂ ਨੂੰ ਖੋਲ੍ਹਿਆ ਸੀ। ਤੁਸੀਂ ਸਦਾ ਵਗਣ ਵਾਲੀਆਂ ਨਦੀਆਂ ਨੂੰ ਸੁੱਕਾ ਦਿੱਤਾ ਹੈ।
16ਦਿਨ ਵੀ ਤੇਰਾ ਅਤੇ ਰਾਤ ਵੀ ਤੇਰੀ ਹੈ। ਤੂੰ ਸੂਰਜ ਅਤੇ ਚੰਦ ਨੂੰ ਸਥਾਪਿਤ ਕੀਤਾ ਹੈ।
17ਇਹ ਤੂੰ ਹੀ ਸੀ ਜਿਸ ਨੇ ਧਰਤੀ ਦੀਆਂ ਸਾਰੀਆਂ ਹੱਦਾਂ ਬੰਨ੍ਹੀਆਂ ਸਨ, ਤੂੰ ਹੀ ਗਰਮੀਆਂ ਅਤੇ ਸਰਦੀਆਂ ਦੋਹਾਂ ਨੂੰ ਬਣਾਇਆ ਹੈ।