ਜ਼ਬੂਰਾਂ 74

ਇਹ ਤੂੰ ਹੀ ਸੀ ਜਿਸ ਨੇ ਲਿਵਯਾਥਾਨ ਦੇ ਸਿਰ ਨੂੰ ਚੂਰ-ਚੂਰ ਕੀਤਾ ਅਤੇ ਉਸਦੇ ਮਾਸ ਨੂੰ ਮਾਰੂਥਲ ਦੇ ਜੀਵਾਂ ਦਾ ਭੋਜਨ ਬਣਾਇਆ।

Psalm 74:14 (UKJV) You brake the heads of leviathan in pieces, and gave him to be food to the people inhabiting the wilderness.

12ਪਰ ਪਰਮੇਸ਼ਵਰ, ਪ੍ਰਾਚੀਨ ਕਾਲ ਤੋਂ ਹੀ ਮੇਰਾ ਰਾਜਾ ਹੈ; ਉਹ ਧਰਤੀ ਉੱਤੇ ਮੁਕਤੀ ਲਿਆਉਂਦਾ ਹੈ।

13ਇਹ ਤੂੰ ਹੀ ਸੀ ਜਿਸ ਨੇ ਆਪਣੀ ਸ਼ਕਤੀ ਨਾਲ ਸਮੁੰਦਰ ਨੂੰ ਦੋ ਹਿੱਸਿਆ ਵਿੱਚ ਕੀਤਾ ਸੀ। ਤੂੰ ਹੀ ਪਾਣੀਆਂ ਵਿੱਚ ਸਮੁੰਦਰੀ ਜੰਤੂਆਂ ਦੇ ਸਿਰ ਤੋੜਿਆ ਹੈ।

14ਇਹ ਤੂੰ ਹੀ ਸੀ ਜਿਸ ਨੇ ਲਿਵਯਾਥਾਨ ਦੇ ਸਿਰ ਨੂੰ ਚੂਰ-ਚੂਰ ਕੀਤਾ ਅਤੇ ਉਸਦੇ ਮਾਸ ਨੂੰ ਮਾਰੂਥਲ ਦੇ ਜੀਵਾਂ ਦਾ ਭੋਜਨ ਬਣਾਇਆ।

15ਇਹ ਤੂੰ ਹੀ ਸੀ ਜਿਸ ਨੇ ਚਸ਼ਮੇ ਅਤੇ ਨਦੀਆਂ ਨੂੰ ਖੋਲ੍ਹਿਆ ਸੀ। ਤੁਸੀਂ ਸਦਾ ਵਗਣ ਵਾਲੀਆਂ ਨਦੀਆਂ ਨੂੰ ਸੁੱਕਾ ਦਿੱਤਾ ਹੈ।

16ਦਿਨ ਵੀ ਤੇਰਾ ਅਤੇ ਰਾਤ ਵੀ ਤੇਰੀ ਹੈ। ਤੂੰ ਸੂਰਜ ਅਤੇ ਚੰਦ ਨੂੰ ਸਥਾਪਿਤ ਕੀਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.