ਜ਼ਬੂਰਾਂ 74

ਇਹ ਤੂੰ ਹੀ ਸੀ ਜਿਸ ਨੇ ਆਪਣੀ ਸ਼ਕਤੀ ਨਾਲ ਸਮੁੰਦਰ ਨੂੰ ਦੋ ਹਿੱਸਿਆ ਵਿੱਚ ਕੀਤਾ ਸੀ। ਤੂੰ ਹੀ ਪਾਣੀਆਂ ਵਿੱਚ ਸਮੁੰਦਰੀ ਜੰਤੂਆਂ ਦੇ ਸਿਰ ਤੋੜਿਆ ਹੈ।

Psalm 74:13 (UKJV) You did divide the sea by your strength: you brake the heads of the dragons in the waters.

11ਤੁਸੀਂ ਆਪਣਾ ਸੱਜਾ ਹੱਥ ਕਿਉਂ ਰੋਕਿਆ ਹੈ? ਕੱਪੜਿਆਂ ਵਿੱਚ ਛਿੱਪੇ ਆਪਣੇ ਹੱਥ ਨੂੰ ਬਾਹਰ ਕੱਢੋ ਅਤੇ ਆਪਣੇ ਦੁਸ਼ਮਣ ਦਾ ਨਾਸ਼ ਕਰੋ।

12ਪਰ ਪਰਮੇਸ਼ਵਰ, ਪ੍ਰਾਚੀਨ ਕਾਲ ਤੋਂ ਹੀ ਮੇਰਾ ਰਾਜਾ ਹੈ; ਉਹ ਧਰਤੀ ਉੱਤੇ ਮੁਕਤੀ ਲਿਆਉਂਦਾ ਹੈ।

13ਇਹ ਤੂੰ ਹੀ ਸੀ ਜਿਸ ਨੇ ਆਪਣੀ ਸ਼ਕਤੀ ਨਾਲ ਸਮੁੰਦਰ ਨੂੰ ਦੋ ਹਿੱਸਿਆ ਵਿੱਚ ਕੀਤਾ ਸੀ। ਤੂੰ ਹੀ ਪਾਣੀਆਂ ਵਿੱਚ ਸਮੁੰਦਰੀ ਜੰਤੂਆਂ ਦੇ ਸਿਰ ਤੋੜਿਆ ਹੈ।

14ਇਹ ਤੂੰ ਹੀ ਸੀ ਜਿਸ ਨੇ ਲਿਵਯਾਥਾਨ ਦੇ ਸਿਰ ਨੂੰ ਚੂਰ-ਚੂਰ ਕੀਤਾ ਅਤੇ ਉਸਦੇ ਮਾਸ ਨੂੰ ਮਾਰੂਥਲ ਦੇ ਜੀਵਾਂ ਦਾ ਭੋਜਨ ਬਣਾਇਆ।

15ਇਹ ਤੂੰ ਹੀ ਸੀ ਜਿਸ ਨੇ ਚਸ਼ਮੇ ਅਤੇ ਨਦੀਆਂ ਨੂੰ ਖੋਲ੍ਹਿਆ ਸੀ। ਤੁਸੀਂ ਸਦਾ ਵਗਣ ਵਾਲੀਆਂ ਨਦੀਆਂ ਨੂੰ ਸੁੱਕਾ ਦਿੱਤਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.