1ਮੈਂ ਮਦਦ ਲਈ ਪਰਮੇਸ਼ਵਰ ਨੂੰ ਪੁਕਾਰਿਆ; ਮੈਂ ਪਰਮੇਸ਼ਵਰ ਅੱਗੇ ਦੁਹਾਈ ਦਿੱਤੀ ਕਿ ਮੇਰੀ ਸੁਣੋ।
2ਜਦੋਂ ਮੈਂ ਬਿਪਤਾ ਵਿੱਚ ਸੀ, ਮੈਂ ਯਾਹਵੇਹ ਨੂੰ ਭਾਲਿਆ; ਮੈਂ ਰਾਤ ਦੀ ਥਕਾਵਟ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਵੱਲ ਹੱਥ ਪਸਾਰਦਾ ਰਿਹਾ, ਅਤੇ ਮੇਰੀ ਜਾਨ ਨੂੰ ਦਿਲਾਸਾ ਨਾ ਮਿਲਿਆ।
3ਹੇ ਪਰਮੇਸ਼ਵਰ, ਮੈਂ ਤੁਹਾਨੂੰ ਚੇਤੇ ਕੀਤਾ ਅਤੇ ਮੈਂ ਹਾਉਂਕਾ ਭਰਿਆ; ਮੈਂ ਧਿਆਨ ਕੀਤਾ, ਤਾਂ ਮੇਰਾ ਆਤਮਾ ਨਿਰਾਸ਼ਾ ਹੋ ਗਿਆ।