ਜ਼ਬੂਰਾਂ 77

ਹੇ ਪਰਮੇਸ਼ਵਰ, ਮੈਂ ਤੁਹਾਨੂੰ ਚੇਤੇ ਕੀਤਾ ਅਤੇ ਮੈਂ ਹਾਉਂਕਾ ਭਰਿਆ; ਮੈਂ ਧਿਆਨ ਕੀਤਾ, ਤਾਂ ਮੇਰਾ ਆਤਮਾ ਨਿਰਾਸ਼ਾ ਹੋ ਗਿਆ।

Psalm 77:3 (UKJV) I remembered God, and was troubled: I complained, and my spirit was overwhelmed. Selah.

1ਮੈਂ ਮਦਦ ਲਈ ਪਰਮੇਸ਼ਵਰ ਨੂੰ ਪੁਕਾਰਿਆ; ਮੈਂ ਪਰਮੇਸ਼ਵਰ ਅੱਗੇ ਦੁਹਾਈ ਦਿੱਤੀ ਕਿ ਮੇਰੀ ਸੁਣੋ।

2ਜਦੋਂ ਮੈਂ ਬਿਪਤਾ ਵਿੱਚ ਸੀ, ਮੈਂ ਯਾਹਵੇਹ ਨੂੰ ਭਾਲਿਆ; ਮੈਂ ਰਾਤ ਦੀ ਥਕਾਵਟ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਵੱਲ ਹੱਥ ਪਸਾਰਦਾ ਰਿਹਾ, ਅਤੇ ਮੇਰੀ ਜਾਨ ਨੂੰ ਦਿਲਾਸਾ ਨਾ ਮਿਲਿਆ।

3ਹੇ ਪਰਮੇਸ਼ਵਰ, ਮੈਂ ਤੁਹਾਨੂੰ ਚੇਤੇ ਕੀਤਾ ਅਤੇ ਮੈਂ ਹਾਉਂਕਾ ਭਰਿਆ; ਮੈਂ ਧਿਆਨ ਕੀਤਾ, ਤਾਂ ਮੇਰਾ ਆਤਮਾ ਨਿਰਾਸ਼ਾ ਹੋ ਗਿਆ।

4ਤੁਸੀਂ ਮੇਰੀਆਂ ਅੱਖਾਂ ਬੰਦ ਕਰਨ ਤੋਂ ਰੋਕੀ ਰੱਖਿਆ; ਮੈਂ ਬੋਲਣ ਲਈ ਬਹੁਤ ਪਰੇਸ਼ਾਨ ਸੀ।

5ਮੈਂ ਬੀਤੇ ਦਿਨਾਂ ਬਾਰੇ, ਅਤੇ ਬੀਤੇ ਸਾਲ ਬਾਰੇ ਸੋਚਿਆ;

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.