ਜ਼ਬੂਰਾਂ 77

ਤੁਸੀਂ ਮੇਰੀਆਂ ਅੱਖਾਂ ਬੰਦ ਕਰਨ ਤੋਂ ਰੋਕੀ ਰੱਖਿਆ; ਮੈਂ ਬੋਲਣ ਲਈ ਬਹੁਤ ਪਰੇਸ਼ਾਨ ਸੀ।

Psalm 77:4 (UKJV) You hold mine eyes waking: I am so troubled that I cannot speak.

2ਜਦੋਂ ਮੈਂ ਬਿਪਤਾ ਵਿੱਚ ਸੀ, ਮੈਂ ਯਾਹਵੇਹ ਨੂੰ ਭਾਲਿਆ; ਮੈਂ ਰਾਤ ਦੀ ਥਕਾਵਟ ਨੂੰ ਨਜ਼ਰ ਅੰਦਾਜ਼ ਕਰਕੇ ਉਹਨਾਂ ਵੱਲ ਹੱਥ ਪਸਾਰਦਾ ਰਿਹਾ, ਅਤੇ ਮੇਰੀ ਜਾਨ ਨੂੰ ਦਿਲਾਸਾ ਨਾ ਮਿਲਿਆ।

3ਹੇ ਪਰਮੇਸ਼ਵਰ, ਮੈਂ ਤੁਹਾਨੂੰ ਚੇਤੇ ਕੀਤਾ ਅਤੇ ਮੈਂ ਹਾਉਂਕਾ ਭਰਿਆ; ਮੈਂ ਧਿਆਨ ਕੀਤਾ, ਤਾਂ ਮੇਰਾ ਆਤਮਾ ਨਿਰਾਸ਼ਾ ਹੋ ਗਿਆ।

4ਤੁਸੀਂ ਮੇਰੀਆਂ ਅੱਖਾਂ ਬੰਦ ਕਰਨ ਤੋਂ ਰੋਕੀ ਰੱਖਿਆ; ਮੈਂ ਬੋਲਣ ਲਈ ਬਹੁਤ ਪਰੇਸ਼ਾਨ ਸੀ।

5ਮੈਂ ਬੀਤੇ ਦਿਨਾਂ ਬਾਰੇ, ਅਤੇ ਬੀਤੇ ਸਾਲ ਬਾਰੇ ਸੋਚਿਆ;

6ਮੈ ਰਾਤ ਨੂੰ ਆਪਣੇ ਗੀਤਾਂ ਨੂੰ ਯਾਦ ਕੀਤਾ, ਮੇਰੇ ਮਨ ਨੇ ਸੋਚਿਆ ਅਤੇ ਮੇਰੀ ਆਤਮਾ ਨੇ ਪੁੱਛਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.