4ਤੁਸੀਂ ਮੇਰੀਆਂ ਅੱਖਾਂ ਬੰਦ ਕਰਨ ਤੋਂ ਰੋਕੀ ਰੱਖਿਆ; ਮੈਂ ਬੋਲਣ ਲਈ ਬਹੁਤ ਪਰੇਸ਼ਾਨ ਸੀ।
5ਮੈਂ ਬੀਤੇ ਦਿਨਾਂ ਬਾਰੇ, ਅਤੇ ਬੀਤੇ ਸਾਲ ਬਾਰੇ ਸੋਚਿਆ;
6ਮੈ ਰਾਤ ਨੂੰ ਆਪਣੇ ਗੀਤਾਂ ਨੂੰ ਯਾਦ ਕੀਤਾ, ਮੇਰੇ ਮਨ ਨੇ ਸੋਚਿਆ ਅਤੇ ਮੇਰੀ ਆਤਮਾ ਨੇ ਪੁੱਛਿਆ।
7“ਕੀ ਯਾਹਵੇਹ ਸਦਾ ਲਈ ਤਿਆਗ ਦੇਵੇਗਾ? ਕੀ ਉਹ ਫੇਰ ਕਦੇ ਆਪਣੀ ਕਿਰਪਾ ਨਹੀਂ ਕਰੇਗਾ?
8ਕੀ ਉਸ ਦਾ ਅਟੁੱਟ ਪਿਆਰ ਸਦਾ ਲਈ ਅਲੋਪ ਹੋ ਗਿਆ ਹੈ? ਕੀ ਉਸਦਾ ਵਾਅਦਾ ਸਦਾ ਲਈ ਟੁੱਟ ਗਿਆ ਹੈ?