6ਮੈ ਰਾਤ ਨੂੰ ਆਪਣੇ ਗੀਤਾਂ ਨੂੰ ਯਾਦ ਕੀਤਾ, ਮੇਰੇ ਮਨ ਨੇ ਸੋਚਿਆ ਅਤੇ ਮੇਰੀ ਆਤਮਾ ਨੇ ਪੁੱਛਿਆ।
7“ਕੀ ਯਾਹਵੇਹ ਸਦਾ ਲਈ ਤਿਆਗ ਦੇਵੇਗਾ? ਕੀ ਉਹ ਫੇਰ ਕਦੇ ਆਪਣੀ ਕਿਰਪਾ ਨਹੀਂ ਕਰੇਗਾ?
8ਕੀ ਉਸ ਦਾ ਅਟੁੱਟ ਪਿਆਰ ਸਦਾ ਲਈ ਅਲੋਪ ਹੋ ਗਿਆ ਹੈ? ਕੀ ਉਸਦਾ ਵਾਅਦਾ ਸਦਾ ਲਈ ਟੁੱਟ ਗਿਆ ਹੈ?
9ਕੀ ਪਰਮੇਸ਼ਵਰ ਕਿਰਪਾ ਕਰਨੀ ਭੁੱਲ ਗਿਆ ਹੈ? ਕੀ ਉਸ ਨੇ ਗੁੱਸੇ ਵਿੱਚ ਆਪਣੀਆਂ ਰਹਿਮਤਾਂ ਨੂੰ ਰੋਕ ਲਿਆ ਹੈ?”
10ਤਦ ਮੈਂ ਆਖਿਆ, “ਇਹ ਸੋਚ ਮੇਰੀ ਕਮਜ਼ੋਰੀ ਹੈ: ਕਿਉਂਕਿ ਅੱਤ ਮਹਾਨ ਦਾ ਸੱਜਾ ਹੱਥ ਮੇਰੇ ਵਿਰੁੱਧ ਹੈ।