9ਕੀ ਪਰਮੇਸ਼ਵਰ ਕਿਰਪਾ ਕਰਨੀ ਭੁੱਲ ਗਿਆ ਹੈ? ਕੀ ਉਸ ਨੇ ਗੁੱਸੇ ਵਿੱਚ ਆਪਣੀਆਂ ਰਹਿਮਤਾਂ ਨੂੰ ਰੋਕ ਲਿਆ ਹੈ?”
10ਤਦ ਮੈਂ ਆਖਿਆ, “ਇਹ ਸੋਚ ਮੇਰੀ ਕਮਜ਼ੋਰੀ ਹੈ: ਕਿਉਂਕਿ ਅੱਤ ਮਹਾਨ ਦਾ ਸੱਜਾ ਹੱਥ ਮੇਰੇ ਵਿਰੁੱਧ ਹੈ।
11ਮੈਂ ਯਾਹਵੇਹ ਦੇ ਕੰਮਾਂ ਨੂੰ ਯਾਦ ਕਰਾਂਗਾ; ਹਾਂ, ਮੈਂ ਤੁਹਾਡੇ ਪਹਿਲਾਂ ਦੇ ਚਮਤਕਾਰਾਂ ਨੂੰ ਯਾਦ ਕਰਾਂਗਾ।
12ਮੈਂ ਤੁਹਾਡੇ ਸਾਰੇ ਕੰਮਾਂ ਉੱਤੇ ਵਿਚਾਰ ਕਰਾਂਗਾ ਅਤੇ ਤੁਹਾਡੇ ਸਾਰੇ ਮਹਾਨ ਕੰਮਾਂ ਦਾ ਧਿਆਨ ਕਰਾਂਗਾ।”
13ਹੇ ਪਰਮੇਸ਼ਵਰ, ਤੁਹਾਡੇ ਮਾਰਗ ਪਵਿੱਤਰ ਹਨ। ਕੋਈ ਵੀ ਦੇਵਤਾ ਤੇਰੇ ਤੋਂ ਮਹਾਨ ਨਹੀਂ ਹੈ।