20ਇਹ ਸੱਚ ਹੈ, ਪਰਮੇਸ਼ਵਰ ਨੇ ਚੱਟਾਨ ਨੂੰ ਮਾਰਿਆ, ਅਤੇ ਉਸ ਵਿੱਚੋਂ ਪਾਣੀ ਨਿਕਲ ਆਇਆ, ਨਦੀਆਂ ਵਹਿ ਗਈਆਂ, ਪਰ ਕੀ ਉਹ ਸਾਨੂੰ ਰੋਟੀ ਵੀ ਦੇ ਸਕਦਾ ਹੈ? ਕੀ ਉਹ ਆਪਣੇ ਲੋਕਾਂ ਲਈ ਮੀਟ ਦਾ ਪ੍ਰਬੰਧ ਵੀ ਕਰ ਸਕਦਾ ਹੈ?”
21ਜਦੋਂ ਯਾਹਵੇਹ ਨੇ ਉਹਨਾਂ ਨੂੰ ਸੁਣਿਆ ਤਾਂ ਉਹ ਉਹਨਾਂ ਉੱਤੇ ਅੱਤ ਕ੍ਰੋਧਵਾਨ ਹੋਇਆ; ਉਸ ਦੀ ਅੱਗ ਯਾਕੋਬ ਦੀ ਅੰਸ ਦੇ ਵਿਰੁੱਧ ਭੜਕੀ, ਅਤੇ ਉਸ ਦਾ ਕ੍ਰੋਧ ਇਸਰਾਏਲ ਦੇ ਲੋਕਾਂ ਉੱਤੇ ਵੀ ਭੜਕਿਆ,
22ਕਿਉਂਕਿ ਉਹਨਾਂ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕੀਤਾ, ਅਤੇ ਨਾ ਹੀ ਉਸ ਦੇ ਛੁਟਕਾਰੇ ਉੱਤੇ ਭਰੋਸਾ ਰੱਖਿਆ।
23ਤਾਂ ਵੀ ਪਰਮੇਸ਼ਵਰ ਨੇ ਅਕਾਸ਼ ਨੂੰ ਹੁਕਮ ਦਿੱਤਾ ਅਤੇ ਸਵਰਗ ਦੇ ਦਰਵਾਜ਼ੇ ਖੋਲ੍ਹ ਦਿੱਤੇ;
24ਉਸ ਨੇ ਲੋਕਾਂ ਦੇ ਖਾਣ ਲਈ ਮੰਨੇ ਦੀ ਵਰਖਾ ਕੀਤੀ, ਉਸ ਨੇ ਉਹਨਾਂ ਨੂੰ ਸਵਰਗ ਤੋਂ ਰੋਟੀ ਲਈ ਦਿੱਤੀ।