ਜ਼ਬੂਰਾਂ 78

ਇਹ ਸੱਚ ਹੈ, ਪਰਮੇਸ਼ਵਰ ਨੇ ਚੱਟਾਨ ਨੂੰ ਮਾਰਿਆ, ਅਤੇ ਉਸ ਵਿੱਚੋਂ ਪਾਣੀ ਨਿਕਲ ਆਇਆ, ਨਦੀਆਂ ਵਹਿ ਗਈਆਂ, ਪਰ ਕੀ ਉਹ ਸਾਨੂੰ ਰੋਟੀ ਵੀ ਦੇ ਸਕਦਾ ਹੈ? ਕੀ ਉਹ ਆਪਣੇ ਲੋਕਾਂ ਲਈ ਮੀਟ ਦਾ ਪ੍ਰਬੰਧ ਵੀ ਕਰ ਸਕਦਾ ਹੈ?”

Psalm 78:20 (UKJV) Behold, he stroke the rock, that the waters gushed out, and the streams overflowed; can he give bread also? can he provide flesh for his people?

18ਉਹਨਾਂ ਨੇ ਜਾਣ ਬੁੱਝ ਕੇ ਪਰਮੇਸ਼ਵਰ ਦੀ ਪਰਖ ਕੀਤੀ ਆਪਣੇ ਲਈ ਭੋਜਨ ਮੰਗ ਕੇ ਜੋ ਉਹ ਚਾਹੁੰਦੇ ਸਨ।

19ਉਹ ਪਰਮੇਸ਼ਵਰ ਦੇ ਵਿਰੁੱਧ ਬੋਲੇ। ਉਹਨਾਂ ਨੇ ਕਿਹਾ, “ਕੀ ਪਰਮੇਸ਼ਵਰ ਸੱਚ-ਮੁੱਚ ਮਾਰੂਥਲ ਵਿੱਚ ਸਾਨੂੰ ਭੋਜਨ ਖੁਆ ਸਕਦੇ ਹਨ?

20ਇਹ ਸੱਚ ਹੈ, ਪਰਮੇਸ਼ਵਰ ਨੇ ਚੱਟਾਨ ਨੂੰ ਮਾਰਿਆ, ਅਤੇ ਉਸ ਵਿੱਚੋਂ ਪਾਣੀ ਨਿਕਲ ਆਇਆ, ਨਦੀਆਂ ਵਹਿ ਗਈਆਂ, ਪਰ ਕੀ ਉਹ ਸਾਨੂੰ ਰੋਟੀ ਵੀ ਦੇ ਸਕਦਾ ਹੈ? ਕੀ ਉਹ ਆਪਣੇ ਲੋਕਾਂ ਲਈ ਮੀਟ ਦਾ ਪ੍ਰਬੰਧ ਵੀ ਕਰ ਸਕਦਾ ਹੈ?”

21ਜਦੋਂ ਯਾਹਵੇਹ ਨੇ ਉਹਨਾਂ ਨੂੰ ਸੁਣਿਆ ਤਾਂ ਉਹ ਉਹਨਾਂ ਉੱਤੇ ਅੱਤ ਕ੍ਰੋਧਵਾਨ ਹੋਇਆ; ਉਸ ਦੀ ਅੱਗ ਯਾਕੋਬ ਦੀ ਅੰਸ ਦੇ ਵਿਰੁੱਧ ਭੜਕੀ, ਅਤੇ ਉਸ ਦਾ ਕ੍ਰੋਧ ਇਸਰਾਏਲ ਦੇ ਲੋਕਾਂ ਉੱਤੇ ਵੀ ਭੜਕਿਆ,

22ਕਿਉਂਕਿ ਉਹਨਾਂ ਨੇ ਪਰਮੇਸ਼ਵਰ ਉੱਤੇ ਵਿਸ਼ਵਾਸ ਨਹੀਂ ਕੀਤਾ, ਅਤੇ ਨਾ ਹੀ ਉਸ ਦੇ ਛੁਟਕਾਰੇ ਉੱਤੇ ਭਰੋਸਾ ਰੱਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.