ਜ਼ਬੂਰਾਂ 78

ਉਹ ਪਰਮੇਸ਼ਵਰ ਦੇ ਵਿਰੁੱਧ ਬੋਲੇ। ਉਹਨਾਂ ਨੇ ਕਿਹਾ, “ਕੀ ਪਰਮੇਸ਼ਵਰ ਸੱਚ-ਮੁੱਚ ਮਾਰੂਥਲ ਵਿੱਚ ਸਾਨੂੰ ਭੋਜਨ ਖੁਆ ਸਕਦੇ ਹਨ?

Psalm 78:19 (UKJV) Yea, they spoke against God; they said, Can God furnish a table in the wilderness?

17ਪਰ ਉਹ ਫਿਰ ਵੀ ਉਸ ਦੇ ਵਿਰੁੱਧ ਪਾਪ ਕਰਦੇ ਰਹੇ, ਉਜਾੜ ਵਿੱਚ ਅੱਤ ਮਹਾਨ ਦੇ ਵਿਰੁੱਧ ਬਗਾਵਤ ਕਰਦੇ ਰਹੇ।

18ਉਹਨਾਂ ਨੇ ਜਾਣ ਬੁੱਝ ਕੇ ਪਰਮੇਸ਼ਵਰ ਦੀ ਪਰਖ ਕੀਤੀ ਆਪਣੇ ਲਈ ਭੋਜਨ ਮੰਗ ਕੇ ਜੋ ਉਹ ਚਾਹੁੰਦੇ ਸਨ।

19ਉਹ ਪਰਮੇਸ਼ਵਰ ਦੇ ਵਿਰੁੱਧ ਬੋਲੇ। ਉਹਨਾਂ ਨੇ ਕਿਹਾ, “ਕੀ ਪਰਮੇਸ਼ਵਰ ਸੱਚ-ਮੁੱਚ ਮਾਰੂਥਲ ਵਿੱਚ ਸਾਨੂੰ ਭੋਜਨ ਖੁਆ ਸਕਦੇ ਹਨ?

20ਇਹ ਸੱਚ ਹੈ, ਪਰਮੇਸ਼ਵਰ ਨੇ ਚੱਟਾਨ ਨੂੰ ਮਾਰਿਆ, ਅਤੇ ਉਸ ਵਿੱਚੋਂ ਪਾਣੀ ਨਿਕਲ ਆਇਆ, ਨਦੀਆਂ ਵਹਿ ਗਈਆਂ, ਪਰ ਕੀ ਉਹ ਸਾਨੂੰ ਰੋਟੀ ਵੀ ਦੇ ਸਕਦਾ ਹੈ? ਕੀ ਉਹ ਆਪਣੇ ਲੋਕਾਂ ਲਈ ਮੀਟ ਦਾ ਪ੍ਰਬੰਧ ਵੀ ਕਰ ਸਕਦਾ ਹੈ?”

21ਜਦੋਂ ਯਾਹਵੇਹ ਨੇ ਉਹਨਾਂ ਨੂੰ ਸੁਣਿਆ ਤਾਂ ਉਹ ਉਹਨਾਂ ਉੱਤੇ ਅੱਤ ਕ੍ਰੋਧਵਾਨ ਹੋਇਆ; ਉਸ ਦੀ ਅੱਗ ਯਾਕੋਬ ਦੀ ਅੰਸ ਦੇ ਵਿਰੁੱਧ ਭੜਕੀ, ਅਤੇ ਉਸ ਦਾ ਕ੍ਰੋਧ ਇਸਰਾਏਲ ਦੇ ਲੋਕਾਂ ਉੱਤੇ ਵੀ ਭੜਕਿਆ,

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.