ਜ਼ਬੂਰਾਂ 78

ਉਹਨਾਂ ਨੇ ਜਾਣ ਬੁੱਝ ਕੇ ਪਰਮੇਸ਼ਵਰ ਦੀ ਪਰਖ ਕੀਤੀ ਆਪਣੇ ਲਈ ਭੋਜਨ ਮੰਗ ਕੇ ਜੋ ਉਹ ਚਾਹੁੰਦੇ ਸਨ।

Psalm 78:18 (UKJV) And they tempted God in their heart by asking food for their lust.

16ਉਸ ਨੇ ਪਥਰੀਲੀ ਚੱਟਾਨ ਵਿੱਚੋਂ ਨਦੀਆਂ ਕੱਢੀਆਂ ਅਤੇ ਪਾਣੀ ਨੂੰ ਨਦੀਆਂ ਵਾਂਗ ਵਹਾ ਦਿੱਤਾ।

17ਪਰ ਉਹ ਫਿਰ ਵੀ ਉਸ ਦੇ ਵਿਰੁੱਧ ਪਾਪ ਕਰਦੇ ਰਹੇ, ਉਜਾੜ ਵਿੱਚ ਅੱਤ ਮਹਾਨ ਦੇ ਵਿਰੁੱਧ ਬਗਾਵਤ ਕਰਦੇ ਰਹੇ।

18ਉਹਨਾਂ ਨੇ ਜਾਣ ਬੁੱਝ ਕੇ ਪਰਮੇਸ਼ਵਰ ਦੀ ਪਰਖ ਕੀਤੀ ਆਪਣੇ ਲਈ ਭੋਜਨ ਮੰਗ ਕੇ ਜੋ ਉਹ ਚਾਹੁੰਦੇ ਸਨ।

19ਉਹ ਪਰਮੇਸ਼ਵਰ ਦੇ ਵਿਰੁੱਧ ਬੋਲੇ। ਉਹਨਾਂ ਨੇ ਕਿਹਾ, “ਕੀ ਪਰਮੇਸ਼ਵਰ ਸੱਚ-ਮੁੱਚ ਮਾਰੂਥਲ ਵਿੱਚ ਸਾਨੂੰ ਭੋਜਨ ਖੁਆ ਸਕਦੇ ਹਨ?

20ਇਹ ਸੱਚ ਹੈ, ਪਰਮੇਸ਼ਵਰ ਨੇ ਚੱਟਾਨ ਨੂੰ ਮਾਰਿਆ, ਅਤੇ ਉਸ ਵਿੱਚੋਂ ਪਾਣੀ ਨਿਕਲ ਆਇਆ, ਨਦੀਆਂ ਵਹਿ ਗਈਆਂ, ਪਰ ਕੀ ਉਹ ਸਾਨੂੰ ਰੋਟੀ ਵੀ ਦੇ ਸਕਦਾ ਹੈ? ਕੀ ਉਹ ਆਪਣੇ ਲੋਕਾਂ ਲਈ ਮੀਟ ਦਾ ਪ੍ਰਬੰਧ ਵੀ ਕਰ ਸਕਦਾ ਹੈ?”

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.