14ਉਸ ਨੇ ਦਿਨ ਨੂੰ ਬੱਦਲ ਨਾਲ ਅਤੇ ਰਾਤ ਨੂੰ ਅੱਗ ਦੇ ਚਾਨਣ ਦੇ ਨਾਲ ਉਹਨਾਂ ਦੀ ਅਗਵਾਈ ਕੀਤੀ।
15ਉਸ ਨੇ ਉਜਾੜ ਵਿੱਚ ਚੱਟਾਨਾਂ ਨੂੰ ਪਾੜ ਦਿੱਤਾ ਅਤੇ ਉਹਨਾਂ ਨੂੰ ਸਮੁੰਦਰ ਵਾਂਗ ਬਹੁਤਾ ਪਾਣੀ ਦਿੱਤਾ।
16ਉਸ ਨੇ ਪਥਰੀਲੀ ਚੱਟਾਨ ਵਿੱਚੋਂ ਨਦੀਆਂ ਕੱਢੀਆਂ ਅਤੇ ਪਾਣੀ ਨੂੰ ਨਦੀਆਂ ਵਾਂਗ ਵਹਾ ਦਿੱਤਾ।
17ਪਰ ਉਹ ਫਿਰ ਵੀ ਉਸ ਦੇ ਵਿਰੁੱਧ ਪਾਪ ਕਰਦੇ ਰਹੇ, ਉਜਾੜ ਵਿੱਚ ਅੱਤ ਮਹਾਨ ਦੇ ਵਿਰੁੱਧ ਬਗਾਵਤ ਕਰਦੇ ਰਹੇ।
18ਉਹਨਾਂ ਨੇ ਜਾਣ ਬੁੱਝ ਕੇ ਪਰਮੇਸ਼ਵਰ ਦੀ ਪਰਖ ਕੀਤੀ ਆਪਣੇ ਲਈ ਭੋਜਨ ਮੰਗ ਕੇ ਜੋ ਉਹ ਚਾਹੁੰਦੇ ਸਨ।