ਜ਼ਬੂਰਾਂ 78

ਇਸ ਸਭ ਦੇ ਬਾਵਜੂਦ ਉਹ ਪਾਪ ਕਰਦੇ ਰਹੇ। ਉਹ ਦੇ ਅਚਰਜ਼ ਕੰਮਾਂ ਦੇ ਬਾਵਜੂਦ ਵੀ ਉਹਨਾਂ ਨੇ ਵਿਸ਼ਵਾਸ ਨਾ ਕੀਤਾ।

Psalm 78:32 (UKJV) For all this they sinned still, and believed not for his wondrous works.

30ਪਰ ਇਸ ਤੋਂ ਪਹਿਲਾਂ ਕਿ ਉਹ ਆਪਣੀ ਇੱਛਾ ਤੋਂ ਮੁੜੇ, ਜਦੋਂ ਕਿ ਅਜੇ ਭੋਜਨ ਉਹਨਾਂ ਦੇ ਮੂੰਹ ਵਿੱਚ ਹੀ ਸੀ,

31ਪਰਮੇਸ਼ਵਰ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ; ਉਹ ਨੇ ਉਹਨਾਂ ਵਿੱਚੋਂ ਸਭ ਤੋਂ ਤਕੜਿਆ ਨੂੰ ਮਾਰ ਦਿੱਤਾ, ਇਸਰਾਏਲ ਦੇ ਜੁਆਨਾਂ ਨੂੰ ਵੱਢ ਸੁੱਟਿਆ।

32ਇਸ ਸਭ ਦੇ ਬਾਵਜੂਦ ਉਹ ਪਾਪ ਕਰਦੇ ਰਹੇ। ਉਹ ਦੇ ਅਚਰਜ਼ ਕੰਮਾਂ ਦੇ ਬਾਵਜੂਦ ਵੀ ਉਹਨਾਂ ਨੇ ਵਿਸ਼ਵਾਸ ਨਾ ਕੀਤਾ।

33ਇਸ ਲਈ ਉਹ ਨੇ ਉਹਨਾਂ ਦੇ ਦਿਨ ਵਿਅਰਥ ਵਿੱਚ ਅਤੇ ਉਹਨਾਂ ਦੇ ਸਾਲਾਂ ਨੂੰ ਡਰ ਵਿੱਚ ਖਤਮ ਕੀਤਾ।

34ਜਦੋਂ ਵੀ ਪਰਮੇਸ਼ਵਰ ਨੇ ਉਹਨਾਂ ਨੂੰ ਮਾਰਿਆ, ਉਹਨਾਂ ਨੇ ਉਸ ਦੀ ਭਾਲ ਕੀਤੀ। ਉਹ ਉਤਸੁਕਤਾ ਨਾਲ ਪਰਮੇਸ਼ਵਰ ਵੱਲ ਮੁੜੇ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.