ਜ਼ਬੂਰਾਂ 78

ਪਰਮੇਸ਼ਵਰ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ; ਉਹ ਨੇ ਉਹਨਾਂ ਵਿੱਚੋਂ ਸਭ ਤੋਂ ਤਕੜਿਆ ਨੂੰ ਮਾਰ ਦਿੱਤਾ, ਇਸਰਾਏਲ ਦੇ ਜੁਆਨਾਂ ਨੂੰ ਵੱਢ ਸੁੱਟਿਆ।

Psalm 78:31 (UKJV) The wrath of God came upon them, and slew the fattest of them, and stroke down the chosen men of Israel.

29ਉਹਨਾਂ ਨੇ ਰੱਜ ਕੇ ਖਾਧਾ ਜਦੋਂ ਤੱਕ ਕਿ ਉਹਨਾਂ ਦੇ ਪੇਟ ਨਾ ਭਰ ਗਏ, ਉਹ ਨੇ ਉਹਨਾਂ ਨੂੰ ਉਹੀ ਦਿੱਤਾ ਜੋ ਉਹ ਚਾਹੁੰਦੇ ਸਨ।

30ਪਰ ਇਸ ਤੋਂ ਪਹਿਲਾਂ ਕਿ ਉਹ ਆਪਣੀ ਇੱਛਾ ਤੋਂ ਮੁੜੇ, ਜਦੋਂ ਕਿ ਅਜੇ ਭੋਜਨ ਉਹਨਾਂ ਦੇ ਮੂੰਹ ਵਿੱਚ ਹੀ ਸੀ,

31ਪਰਮੇਸ਼ਵਰ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ; ਉਹ ਨੇ ਉਹਨਾਂ ਵਿੱਚੋਂ ਸਭ ਤੋਂ ਤਕੜਿਆ ਨੂੰ ਮਾਰ ਦਿੱਤਾ, ਇਸਰਾਏਲ ਦੇ ਜੁਆਨਾਂ ਨੂੰ ਵੱਢ ਸੁੱਟਿਆ।

32ਇਸ ਸਭ ਦੇ ਬਾਵਜੂਦ ਉਹ ਪਾਪ ਕਰਦੇ ਰਹੇ। ਉਹ ਦੇ ਅਚਰਜ਼ ਕੰਮਾਂ ਦੇ ਬਾਵਜੂਦ ਵੀ ਉਹਨਾਂ ਨੇ ਵਿਸ਼ਵਾਸ ਨਾ ਕੀਤਾ।

33ਇਸ ਲਈ ਉਹ ਨੇ ਉਹਨਾਂ ਦੇ ਦਿਨ ਵਿਅਰਥ ਵਿੱਚ ਅਤੇ ਉਹਨਾਂ ਦੇ ਸਾਲਾਂ ਨੂੰ ਡਰ ਵਿੱਚ ਖਤਮ ਕੀਤਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.