27ਉਹ ਨੇ ਉਹਨਾਂ ਉੱਤੇ ਧੂੜ ਵਾਂਗੂੰ ਮਾਸ ਨੂੰ ਵਰ੍ਹਾਇਆ, ਅਤੇ ਪੰਛੀਆਂ ਨੂੰ ਸਮੁੰਦਰ ਦੀ ਰੇਤ ਵਾਂਗੂੰ ਵਰ੍ਹਾਇਆ।
28ਉਹ ਨੇ ਮਾਸ ਨੂੰ ਉਹਨਾਂ ਦੇ ਡੇਰੇ ਦੇ ਅੰਦਰ, ਉਹਨਾਂ ਦੇ ਤੰਬੂਆਂ ਦੇ ਆਲੇ-ਦੁਆਲੇ ਗਿਰਾਇਆ।
29ਉਹਨਾਂ ਨੇ ਰੱਜ ਕੇ ਖਾਧਾ ਜਦੋਂ ਤੱਕ ਕਿ ਉਹਨਾਂ ਦੇ ਪੇਟ ਨਾ ਭਰ ਗਏ, ਉਹ ਨੇ ਉਹਨਾਂ ਨੂੰ ਉਹੀ ਦਿੱਤਾ ਜੋ ਉਹ ਚਾਹੁੰਦੇ ਸਨ।
30ਪਰ ਇਸ ਤੋਂ ਪਹਿਲਾਂ ਕਿ ਉਹ ਆਪਣੀ ਇੱਛਾ ਤੋਂ ਮੁੜੇ, ਜਦੋਂ ਕਿ ਅਜੇ ਭੋਜਨ ਉਹਨਾਂ ਦੇ ਮੂੰਹ ਵਿੱਚ ਹੀ ਸੀ,
31ਪਰਮੇਸ਼ਵਰ ਦਾ ਕ੍ਰੋਧ ਉਹਨਾਂ ਉੱਤੇ ਭੜਕਿਆ; ਉਹ ਨੇ ਉਹਨਾਂ ਵਿੱਚੋਂ ਸਭ ਤੋਂ ਤਕੜਿਆ ਨੂੰ ਮਾਰ ਦਿੱਤਾ, ਇਸਰਾਏਲ ਦੇ ਜੁਆਨਾਂ ਨੂੰ ਵੱਢ ਸੁੱਟਿਆ।