62ਉਸ ਨੇ ਆਪਣੇ ਲੋਕਾਂ ਨੂੰ ਤਲਵਾਰ ਦੇ ਹਵਾਲੇ ਕਰ ਦਿੱਤਾ; ਉਹ ਆਪਣੀ ਵਿਰਾਸਤ ਨਾਲ ਕ੍ਰੋਧਵਾਨ ਹੋਇਆ।
63ਅੱਗ ਨੇ ਉਹਨਾਂ ਦੇ ਜੁਆਨਾਂ ਨੂੰ ਭਸਮ ਕਰ ਦਿੱਤਾ, ਅਤੇ ਉਹਨਾਂ ਦੀਆਂ ਮੁਟਿਆਰਾਂ ਦੇ ਵਿਆਹ ਦੇ ਗੀਤ ਨਹੀਂ ਗਾਏ ਗਏ।
64ਉਹਨਾਂ ਦੇ ਜਾਜਕ ਤਲਵਾਰ ਨਾਲ ਵੱਢੇ ਗਏ, ਅਤੇ ਉਹਨਾਂ ਦੀਆਂ ਵਿਧਵਾਵਾਂ ਰੋ ਨਾ ਸਕੀਆਂ।
65ਤਦ ਯਾਹਵੇਹ ਜਿਵੇਂ ਨੀਂਦ ਤੋਂ ਜਾਗਿਆ, ਜਿਵੇਂ ਇੱਕ ਯੋਧਾ ਦਾਖਰਸ ਦੀ ਮੂਰਖਤਾ ਤੋਂ ਜਾਗਦਾ ਹੈ।
66ਉਸ ਨੇ ਆਪਣੇ ਵੈਰੀਆਂ ਨੂੰ ਹਰਾਇਆ; ਉਸ ਨੇ ਉਹਨਾਂ ਨੂੰ ਸਦਾ ਲਈ ਸ਼ਰਮਿੰਦਾ ਕਰ ਕੀਤਾ।