ਜ਼ਬੂਰਾਂ 8

ਤੂੰ ਬੱਚਿਆਂ ਅਤੇ ਦੁੱਧ ਚੁੰਗਣ ਵਾਲਿਆ ਨਿਆਣਿਆਂ ਦੇ ਮੂੰਹੋਂ ਉਸਤਤ ਕਰਵਾਈ, ਤਾਂ ਜੋ ਦੁਸ਼ਮਣ ਅਤੇ ਬਦਲਾ ਲੈਣ ਵਾਲਿਆਂ ਨੂੰ ਚੁੱਪ ਕਰਾ ਦੇਵੇ।

Psalm 8:2 (UKJV) Out of the mouth of babes and infants have you ordained strength because of yours enemies, that you might still the enemy and the avenger.

1ਹੇ ਯਾਹਵੇਹ, ਸਾਡੇ ਯਾਹਵੇਹ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨਾ ਸ਼ਾਨਦਾਰ ਹੈ! ਤੂੰ ਆਪਣੀ ਮਹਿਮਾ ਸਵਰਗ ਵਿੱਚ ਸਥਾਪਿਤ ਕੀਤੀ ਹੈ।

2ਤੂੰ ਬੱਚਿਆਂ ਅਤੇ ਦੁੱਧ ਚੁੰਗਣ ਵਾਲਿਆ ਨਿਆਣਿਆਂ ਦੇ ਮੂੰਹੋਂ ਉਸਤਤ ਕਰਵਾਈ, ਤਾਂ ਜੋ ਦੁਸ਼ਮਣ ਅਤੇ ਬਦਲਾ ਲੈਣ ਵਾਲਿਆਂ ਨੂੰ ਚੁੱਪ ਕਰਾ ਦੇਵੇ।

3ਜਦੋਂ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਤੁਹਾਡੀਆਂ ਉਂਗਲਾਂ ਦੇ ਕੰਮ ਨੂੰ, ਚੰਦ ਅਤੇ ਤਾਰਿਆਂ ਨੂੰ, ਜਿਨ੍ਹਾਂ ਨੂੰ ਤੁਸੀਂ ਉਹਨਾਂ ਦੇ ਸਥਾਨ ਵਿੱਚ ਰੱਖਿਆ ਹੈ,

4ਮਨੁੱਖ ਹੈ ਹੀ ਕੀ ਜੋ ਤੂੰ ਉਹਨਾਂ ਨੂੰ ਯਾਦ ਰੱਖੇ, ਮਨੁੱਖ ਹੈ ਕੀ ਜੋ ਤੂੰ ਉਹਨਾਂ ਦੀ ਦੇਖਭਾਲ ਕਰੇ?

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.