1ਹੇ ਯਾਹਵੇਹ, ਸਾਡੇ ਯਾਹਵੇਹ, ਸਾਰੀ ਧਰਤੀ ਉੱਤੇ ਤੇਰਾ ਨਾਮ ਕਿੰਨਾ ਸ਼ਾਨਦਾਰ ਹੈ! ਤੂੰ ਆਪਣੀ ਮਹਿਮਾ ਸਵਰਗ ਵਿੱਚ ਸਥਾਪਿਤ ਕੀਤੀ ਹੈ।
2ਤੂੰ ਬੱਚਿਆਂ ਅਤੇ ਦੁੱਧ ਚੁੰਗਣ ਵਾਲਿਆ ਨਿਆਣਿਆਂ ਦੇ ਮੂੰਹੋਂ ਉਸਤਤ ਕਰਵਾਈ, ਤਾਂ ਜੋ ਦੁਸ਼ਮਣ ਅਤੇ ਬਦਲਾ ਲੈਣ ਵਾਲਿਆਂ ਨੂੰ ਚੁੱਪ ਕਰਾ ਦੇਵੇ।
3ਜਦੋਂ ਮੈਂ ਤੇਰੇ ਅਕਾਸ਼ ਨੂੰ ਵੇਖਦਾ ਹਾਂ, ਤੁਹਾਡੀਆਂ ਉਂਗਲਾਂ ਦੇ ਕੰਮ ਨੂੰ, ਚੰਦ ਅਤੇ ਤਾਰਿਆਂ ਨੂੰ, ਜਿਨ੍ਹਾਂ ਨੂੰ ਤੁਸੀਂ ਉਹਨਾਂ ਦੇ ਸਥਾਨ ਵਿੱਚ ਰੱਖਿਆ ਹੈ,
4ਮਨੁੱਖ ਹੈ ਹੀ ਕੀ ਜੋ ਤੂੰ ਉਹਨਾਂ ਨੂੰ ਯਾਦ ਰੱਖੇ, ਮਨੁੱਖ ਹੈ ਕੀ ਜੋ ਤੂੰ ਉਹਨਾਂ ਦੀ ਦੇਖਭਾਲ ਕਰੇ?
5ਤੁਸੀਂ ਉਹਨਾਂ ਨੂੰ ਦੂਤਾਂ ਨਾਲੋਂ ਥੋੜ੍ਹੇ ਸਮੇਂ ਵਾਸਤੇ ਨੀਵਾਂ ਕੀਤਾ ਅਤੇ ਉਹਨਾਂ ਨੂੰ ਮਹਿਮਾ ਅਤੇ ਆਦਰ ਦਾ ਤਾਜ ਪਹਿਨਾਇਆ ਹੈ।