ਜ਼ਬੂਰਾਂ 80

ਹੇ ਸਰਬਸ਼ਕਤੀਮਾਨ ਪਰਮੇਸ਼ਵਰ, ਸਾਡੇ ਵੱਲ ਮੁੜੋ! ਅਕਾਸ਼ ਤੋਂ ਹੇਠਾਂ ਤੱਕ ਕੇ ਵੇਖੋ! ਇਸ ਵੇਲ ਨੂੰ ਦੇਖੋ,

Psalm 80:14 (UKJV) Return, we plead to you, O God of hosts: look down from heaven, and behold, and visit this vine;

12ਤੁਸੀਂ ਸਾਡੀਆਂ ਕੰਧਾਂ ਕਿਉਂ ਢਾਹ ਦਿੱਤੀਆਂ ਹਨ ਤਾਂ ਜੋ ਸਾਰੇ ਲੰਘਣ ਵਾਲੇ ਸਾਡੇ ਅੰਗੂਰਾਂ ਨੂੰ ਤੋੜ ਲੈਣ?

13ਜੰਗਲ ਦੇ ਸੂਰ ਉਸ ਨੂੰ ਉਜਾੜਦੇ ਹਨ, ਅਤੇ ਖੇਤਾਂ ਦੇ ਜੰਗਲੀ ਜਾਨਵਰ ਉਸ ਨੂੰ ਖਾਂਦੇ ਹਨ।

14ਹੇ ਸਰਬਸ਼ਕਤੀਮਾਨ ਪਰਮੇਸ਼ਵਰ, ਸਾਡੇ ਵੱਲ ਮੁੜੋ! ਅਕਾਸ਼ ਤੋਂ ਹੇਠਾਂ ਤੱਕ ਕੇ ਵੇਖੋ! ਇਸ ਵੇਲ ਨੂੰ ਦੇਖੋ,

15ਉਸ ਜੜ੍ਹ ਨੂੰ ਜੋ ਤੁਹਾਡੇ ਸੱਜੇ ਹੱਥ ਨੇ ਬੀਜੀ ਹੈ, ਉਸ ਪੁੱਤਰ ਨੂੰ ਜੋ ਤੁਸੀਂ ਆਪਣੇ ਲਈ ਪਾਲਿਆ ਹੈ।

16ਤੁਹਾਡੀ ਵੇਲ ਵੱਢੀ ਜਾਂਦੀ ਹੈ, ਉਹ ਅੱਗ ਨਾਲ ਸਾੜ ਦਿੱਤੀ ਜਾਂਦੀ ਹੈ। ਤੁਹਾਡੀ ਝਿੜਕ ਨਾਲ ਤੁਹਾਡੇ ਲੋਕ ਨਾਸ ਹੋ ਜਾਂਦੇ ਹਨ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.