13ਜੰਗਲ ਦੇ ਸੂਰ ਉਸ ਨੂੰ ਉਜਾੜਦੇ ਹਨ, ਅਤੇ ਖੇਤਾਂ ਦੇ ਜੰਗਲੀ ਜਾਨਵਰ ਉਸ ਨੂੰ ਖਾਂਦੇ ਹਨ।
14ਹੇ ਸਰਬਸ਼ਕਤੀਮਾਨ ਪਰਮੇਸ਼ਵਰ, ਸਾਡੇ ਵੱਲ ਮੁੜੋ! ਅਕਾਸ਼ ਤੋਂ ਹੇਠਾਂ ਤੱਕ ਕੇ ਵੇਖੋ! ਇਸ ਵੇਲ ਨੂੰ ਦੇਖੋ,
15ਉਸ ਜੜ੍ਹ ਨੂੰ ਜੋ ਤੁਹਾਡੇ ਸੱਜੇ ਹੱਥ ਨੇ ਬੀਜੀ ਹੈ, ਉਸ ਪੁੱਤਰ ਨੂੰ ਜੋ ਤੁਸੀਂ ਆਪਣੇ ਲਈ ਪਾਲਿਆ ਹੈ।
16ਤੁਹਾਡੀ ਵੇਲ ਵੱਢੀ ਜਾਂਦੀ ਹੈ, ਉਹ ਅੱਗ ਨਾਲ ਸਾੜ ਦਿੱਤੀ ਜਾਂਦੀ ਹੈ। ਤੁਹਾਡੀ ਝਿੜਕ ਨਾਲ ਤੁਹਾਡੇ ਲੋਕ ਨਾਸ ਹੋ ਜਾਂਦੇ ਹਨ।
17ਤੁਹਾਡਾ ਹੱਥ ਉਹਨਾਂ ਮਨੁੱਖਾਂ ਉੱਤੇ ਬਣਿਆ ਰਹੇ ਜੋ ਤੇਰੇ ਸੱਜੇ ਹੱਥ ਹਨ, ਮਨੁੱਖ ਦੇ ਪੁੱਤਰ ਨੂੰ ਤੁਸੀਂ ਆਪਣੇ ਲਈ ਖੜ੍ਹਾ ਕੀਤਾ ਹੈ।