ਜ਼ਬੂਰਾਂ 80

ਤੁਹਾਡਾ ਹੱਥ ਉਹਨਾਂ ਮਨੁੱਖਾਂ ਉੱਤੇ ਬਣਿਆ ਰਹੇ ਜੋ ਤੇਰੇ ਸੱਜੇ ਹੱਥ ਹਨ, ਮਨੁੱਖ ਦੇ ਪੁੱਤਰ ਨੂੰ ਤੁਸੀਂ ਆਪਣੇ ਲਈ ਖੜ੍ਹਾ ਕੀਤਾ ਹੈ।

Psalm 80:17 (UKJV) Let your hand be upon the man of your right hand, upon the son of man whom you made strong for yourself.

15ਉਸ ਜੜ੍ਹ ਨੂੰ ਜੋ ਤੁਹਾਡੇ ਸੱਜੇ ਹੱਥ ਨੇ ਬੀਜੀ ਹੈ, ਉਸ ਪੁੱਤਰ ਨੂੰ ਜੋ ਤੁਸੀਂ ਆਪਣੇ ਲਈ ਪਾਲਿਆ ਹੈ।

16ਤੁਹਾਡੀ ਵੇਲ ਵੱਢੀ ਜਾਂਦੀ ਹੈ, ਉਹ ਅੱਗ ਨਾਲ ਸਾੜ ਦਿੱਤੀ ਜਾਂਦੀ ਹੈ। ਤੁਹਾਡੀ ਝਿੜਕ ਨਾਲ ਤੁਹਾਡੇ ਲੋਕ ਨਾਸ ਹੋ ਜਾਂਦੇ ਹਨ।

17ਤੁਹਾਡਾ ਹੱਥ ਉਹਨਾਂ ਮਨੁੱਖਾਂ ਉੱਤੇ ਬਣਿਆ ਰਹੇ ਜੋ ਤੇਰੇ ਸੱਜੇ ਹੱਥ ਹਨ, ਮਨੁੱਖ ਦੇ ਪੁੱਤਰ ਨੂੰ ਤੁਸੀਂ ਆਪਣੇ ਲਈ ਖੜ੍ਹਾ ਕੀਤਾ ਹੈ।

18ਤਦ ਅਸੀਂ ਤੁਹਾਡੇ ਤੋਂ ਮੂੰਹ ਨਾ ਮੋੜਾਂਗੇ। ਸਾਨੂੰ ਜੀਉਂਦਾ ਕਰੋ ਅਤੇ ਅਸੀਂ ਤੁਹਾਡੇ ਨਾਮ ਨੂੰ ਪੁਕਾਰਾਂਗੇ।

19ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ ਸਾਨੂੰ ਬਹਾਲ ਕਰੋ; ਆਪਣਾ ਚਿਹਰਾ ਸਾਡੇ ਉੱਤੇ ਚਮਕਾਓ, ਤਾਂ ਜੋ ਅਸੀਂ ਬਚਾਏ ਜਾਈਏ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.