1ਪਰਮੇਸ਼ਵਰ ਲਈ, ਜੋ ਸਾਡਾ ਬਲ ਹੈ ਖੁਸ਼ੀ ਦੇ ਗੀਤ ਗਾਓ; ਯਾਕੋਬ ਦੇ ਪਰਮੇਸ਼ਵਰ ਨੂੰ ਉੱਚੀ ਆਵਾਜ਼ ਵਿੱਚ ਪੁਕਾਰੋ!
2ਸੰਗੀਤ ਸ਼ੁਰੂ ਕਰੋ, ਡਫਲੀ ਵਜਾਓ, ਸੁਰੀਲੀ ਰਬਾਬ ਅਤੇ ਬੰਸਰੀ ਵਜਾਓ।
3ਨਵੇਂ ਚੰਦ ਦੇ ਤਿਉਹਾਰ ਉੱਤੇ ਤੁਰ੍ਹੀ ਵਜਾਓ, ਅਤੇ ਨਾਲੇ ਜਦੋਂ ਚੰਦਰਮਾ ਪੂਰਾ ਹੋ ਜਾਵੇ, ਜੋ ਸਾਡੇ ਤਿਉਹਾਰ ਦੇ ਦਿਨ;
4ਇਹ ਇਸਰਾਏਲ ਲਈ ਇੱਕ ਬਿਵਸਥਾ ਹੈ, ਯਾਕੋਬ ਦੇ ਪਰਮੇਸ਼ਵਰ ਦਾ ਹੁਕਮ ਹੈ।