ਜ਼ਬੂਰਾਂ 81

ਜਦ ਪਰਮੇਸ਼ਵਰ ਮਿਸਰ ਦੀ ਧਰਤੀ ਦੇ ਵਿਰੁੱਧ ਨਿੱਕਲਿਆ, ਤਾਂ ਉਸ ਨੇ ਯੋਸੇਫ਼ ਲਈ ਇੱਕ ਬਿਧੀ ਸਥਾਪਿਤ ਕੀਤੀ। ਮੈਂ ਇੱਕ ਅਣਜਾਣ ਆਵਾਜ਼ ਨੂੰ ਇਹ ਕਹਿੰਦੇ ਸੁਣਿਆ:

Psalm 81:5 (UKJV) This he ordained in Joseph for a testimony, when he went out through the land of Egypt: where I heard a language that I understood not.

3ਨਵੇਂ ਚੰਦ ਦੇ ਤਿਉਹਾਰ ਉੱਤੇ ਤੁਰ੍ਹੀ ਵਜਾਓ, ਅਤੇ ਨਾਲੇ ਜਦੋਂ ਚੰਦਰਮਾ ਪੂਰਾ ਹੋ ਜਾਵੇ, ਜੋ ਸਾਡੇ ਤਿਉਹਾਰ ਦੇ ਦਿਨ;

4ਇਹ ਇਸਰਾਏਲ ਲਈ ਇੱਕ ਬਿਵਸਥਾ ਹੈ, ਯਾਕੋਬ ਦੇ ਪਰਮੇਸ਼ਵਰ ਦਾ ਹੁਕਮ ਹੈ।

5ਜਦ ਪਰਮੇਸ਼ਵਰ ਮਿਸਰ ਦੀ ਧਰਤੀ ਦੇ ਵਿਰੁੱਧ ਨਿੱਕਲਿਆ, ਤਾਂ ਉਸ ਨੇ ਯੋਸੇਫ਼ ਲਈ ਇੱਕ ਬਿਧੀ ਸਥਾਪਿਤ ਕੀਤੀ। ਮੈਂ ਇੱਕ ਅਣਜਾਣ ਆਵਾਜ਼ ਨੂੰ ਇਹ ਕਹਿੰਦੇ ਸੁਣਿਆ:

6“ਮੈਂ ਉਹਨਾਂ ਦੇ ਮੋਢਿਆਂ ਤੋਂ ਬੋਝ ਹਟਾ ਦਿੱਤਾ ਹੈ; ਉਹਨਾਂ ਦੇ ਹੱਥ ਟੋਕਰੀ ਚੁੱਕਣ ਦੇ ਕੰਮ ਤੋਂ ਅਜ਼ਾਦ ਹੋ ਗਏ।

7ਤੁਸੀਂ ਆਪਣੀ ਬਿਪਤਾ ਵਿੱਚ ਪੁਕਾਰਿਆ ਅਤੇ ਮੈਂ ਤੁਹਾਨੂੰ ਛੁਡਾਇਆ, ਮੈਂ ਗਰਜਦੇ ਬੱਦਲਾਂ ਵਿੱਚੋਂ ਤੁਹਾਨੂੰ ਉੱਤਰ ਦਿੱਤਾ, ਮੈਂ ਤੈਨੂੰ ਮਰੀਬਾਹ ਦੇ ਪਾਣੀਆਂ ਵਿੱਚ ਪਰਖਿਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.