5ਜਦ ਪਰਮੇਸ਼ਵਰ ਮਿਸਰ ਦੀ ਧਰਤੀ ਦੇ ਵਿਰੁੱਧ ਨਿੱਕਲਿਆ, ਤਾਂ ਉਸ ਨੇ ਯੋਸੇਫ਼ ਲਈ ਇੱਕ ਬਿਧੀ ਸਥਾਪਿਤ ਕੀਤੀ। ਮੈਂ ਇੱਕ ਅਣਜਾਣ ਆਵਾਜ਼ ਨੂੰ ਇਹ ਕਹਿੰਦੇ ਸੁਣਿਆ:
6“ਮੈਂ ਉਹਨਾਂ ਦੇ ਮੋਢਿਆਂ ਤੋਂ ਬੋਝ ਹਟਾ ਦਿੱਤਾ ਹੈ; ਉਹਨਾਂ ਦੇ ਹੱਥ ਟੋਕਰੀ ਚੁੱਕਣ ਦੇ ਕੰਮ ਤੋਂ ਅਜ਼ਾਦ ਹੋ ਗਏ।
7ਤੁਸੀਂ ਆਪਣੀ ਬਿਪਤਾ ਵਿੱਚ ਪੁਕਾਰਿਆ ਅਤੇ ਮੈਂ ਤੁਹਾਨੂੰ ਛੁਡਾਇਆ, ਮੈਂ ਗਰਜਦੇ ਬੱਦਲਾਂ ਵਿੱਚੋਂ ਤੁਹਾਨੂੰ ਉੱਤਰ ਦਿੱਤਾ, ਮੈਂ ਤੈਨੂੰ ਮਰੀਬਾਹ ਦੇ ਪਾਣੀਆਂ ਵਿੱਚ ਪਰਖਿਆ।
8ਹੇ ਮੇਰੇ ਲੋਕੋ, ਮੇਰੀ ਸੁਣੋ ਅਤੇ ਮੈਂ ਤੁਹਾਨੂੰ ਚੇਤਾਵਨੀ ਦਿਆਂਗਾ, ਹੇ ਇਸਰਾਏਲ! ਜੇਕਰ ਤੁਸੀਂ ਸਿਰਫ ਮੇਰੀ ਸੁਣੋ,
9ਤੁਹਾਡੇ ਵਿੱਚ ਕੋਈ ਦੂਸਰਾ ਦੇਵਤਾ ਨਾ ਹੋਵੇ, ਤੁਸੀਂ ਮੇਰੇ ਤੋਂ ਬਿਨਾਂ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ।