ਜ਼ਬੂਰਾਂ 81

ਤੁਹਾਡੇ ਵਿੱਚ ਕੋਈ ਦੂਸਰਾ ਦੇਵਤਾ ਨਾ ਹੋਵੇ, ਤੁਸੀਂ ਮੇਰੇ ਤੋਂ ਬਿਨਾਂ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ।

Psalm 81:9 (UKJV) There shall no strange god be in you; neither shall you worship any strange god.

7ਤੁਸੀਂ ਆਪਣੀ ਬਿਪਤਾ ਵਿੱਚ ਪੁਕਾਰਿਆ ਅਤੇ ਮੈਂ ਤੁਹਾਨੂੰ ਛੁਡਾਇਆ, ਮੈਂ ਗਰਜਦੇ ਬੱਦਲਾਂ ਵਿੱਚੋਂ ਤੁਹਾਨੂੰ ਉੱਤਰ ਦਿੱਤਾ, ਮੈਂ ਤੈਨੂੰ ਮਰੀਬਾਹ ਦੇ ਪਾਣੀਆਂ ਵਿੱਚ ਪਰਖਿਆ।

8ਹੇ ਮੇਰੇ ਲੋਕੋ, ਮੇਰੀ ਸੁਣੋ ਅਤੇ ਮੈਂ ਤੁਹਾਨੂੰ ਚੇਤਾਵਨੀ ਦਿਆਂਗਾ, ਹੇ ਇਸਰਾਏਲ! ਜੇਕਰ ਤੁਸੀਂ ਸਿਰਫ ਮੇਰੀ ਸੁਣੋ,

9ਤੁਹਾਡੇ ਵਿੱਚ ਕੋਈ ਦੂਸਰਾ ਦੇਵਤਾ ਨਾ ਹੋਵੇ, ਤੁਸੀਂ ਮੇਰੇ ਤੋਂ ਬਿਨਾਂ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ।

10ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਕੱਢ ਲਿਆਇਆ। ਆਪਣਾ ਮੂੰਹ ਖੋਲ੍ਹੋ ਅਤੇ ਮੈਂ ਇਸਨੂੰ ਭਰ ਦਿਆਂਗਾ।

11“ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ; ਇਸਰਾਏਲ ਮੇਰੇ ਅਧੀਨ ਨਹੀਂ ਹੋਇਆ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.