8ਹੇ ਮੇਰੇ ਲੋਕੋ, ਮੇਰੀ ਸੁਣੋ ਅਤੇ ਮੈਂ ਤੁਹਾਨੂੰ ਚੇਤਾਵਨੀ ਦਿਆਂਗਾ, ਹੇ ਇਸਰਾਏਲ! ਜੇਕਰ ਤੁਸੀਂ ਸਿਰਫ ਮੇਰੀ ਸੁਣੋ,
9ਤੁਹਾਡੇ ਵਿੱਚ ਕੋਈ ਦੂਸਰਾ ਦੇਵਤਾ ਨਾ ਹੋਵੇ, ਤੁਸੀਂ ਮੇਰੇ ਤੋਂ ਬਿਨਾਂ ਕਿਸੇ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ।
10ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਕੱਢ ਲਿਆਇਆ। ਆਪਣਾ ਮੂੰਹ ਖੋਲ੍ਹੋ ਅਤੇ ਮੈਂ ਇਸਨੂੰ ਭਰ ਦਿਆਂਗਾ।
11“ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ; ਇਸਰਾਏਲ ਮੇਰੇ ਅਧੀਨ ਨਹੀਂ ਹੋਇਆ।
12ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਜ਼ਿੱਦੀ ਦਿਲਾਂ ਦੇ ਹਵਾਲੇ ਕਰ ਦਿੱਤਾ, ਕਿ ਉਹ ਆਪਣੇ ਹੀ ਮੱਤ ਦੇ ਅਨੁਸਾਰ ਚੱਲਣ।