ਜ਼ਬੂਰਾਂ 81

ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਜ਼ਿੱਦੀ ਦਿਲਾਂ ਦੇ ਹਵਾਲੇ ਕਰ ਦਿੱਤਾ, ਕਿ ਉਹ ਆਪਣੇ ਹੀ ਮੱਤ ਦੇ ਅਨੁਸਾਰ ਚੱਲਣ।

Psalm 81:12 (UKJV) So I gave them up unto their own hearts' lust: and they walked in their own counsels.

10ਮੈਂ ਤੁਹਾਡਾ ਯਾਹਵੇਹ ਪਰਮੇਸ਼ਵਰ ਹਾਂ, ਜੋ ਤੁਹਾਨੂੰ ਮਿਸਰ ਦੀ ਧਰਤੀ ਵਿੱਚੋਂ ਬਾਹਰ ਕੱਢ ਲਿਆਇਆ। ਆਪਣਾ ਮੂੰਹ ਖੋਲ੍ਹੋ ਅਤੇ ਮੈਂ ਇਸਨੂੰ ਭਰ ਦਿਆਂਗਾ।

11“ਪਰ ਮੇਰੇ ਲੋਕਾਂ ਨੇ ਮੇਰੀ ਗੱਲ ਨਹੀਂ ਸੁਣੀ; ਇਸਰਾਏਲ ਮੇਰੇ ਅਧੀਨ ਨਹੀਂ ਹੋਇਆ।

12ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਜ਼ਿੱਦੀ ਦਿਲਾਂ ਦੇ ਹਵਾਲੇ ਕਰ ਦਿੱਤਾ, ਕਿ ਉਹ ਆਪਣੇ ਹੀ ਮੱਤ ਦੇ ਅਨੁਸਾਰ ਚੱਲਣ।

13“ਜੇਕਰ ਮੇਰੇ ਲੋਕ ਮੇਰੀ ਸੁਣਦੇ, ਜੇ ਇਸਰਾਏਲ ਸਿਰਫ ਮੇਰੇ ਰਾਹਾਂ ਉੱਤੇ ਚੱਲਦਾ,

14ਮੈਂ ਕਿੰਨੀ ਜਲਦੀ ਉਹਨਾਂ ਦੇ ਵੈਰੀਆਂ ਨੂੰ ਕਾਬੂ ਕਰ ਲੈਂਦਾ, ਅਤੇ ਉਹਨਾਂ ਦੇ ਦੁਸ਼ਮਣਾਂ ਦੇ ਵਿਰੁੱਧ ਆਪਣਾ ਹੱਥ ਮੋੜਦਾ!

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.