12ਇਸ ਲਈ ਮੈਂ ਉਹਨਾਂ ਨੂੰ ਉਹਨਾਂ ਦੇ ਜ਼ਿੱਦੀ ਦਿਲਾਂ ਦੇ ਹਵਾਲੇ ਕਰ ਦਿੱਤਾ, ਕਿ ਉਹ ਆਪਣੇ ਹੀ ਮੱਤ ਦੇ ਅਨੁਸਾਰ ਚੱਲਣ।
13“ਜੇਕਰ ਮੇਰੇ ਲੋਕ ਮੇਰੀ ਸੁਣਦੇ, ਜੇ ਇਸਰਾਏਲ ਸਿਰਫ ਮੇਰੇ ਰਾਹਾਂ ਉੱਤੇ ਚੱਲਦਾ,
14ਮੈਂ ਕਿੰਨੀ ਜਲਦੀ ਉਹਨਾਂ ਦੇ ਵੈਰੀਆਂ ਨੂੰ ਕਾਬੂ ਕਰ ਲੈਂਦਾ, ਅਤੇ ਉਹਨਾਂ ਦੇ ਦੁਸ਼ਮਣਾਂ ਦੇ ਵਿਰੁੱਧ ਆਪਣਾ ਹੱਥ ਮੋੜਦਾ!
15ਜਿਹੜੇ ਲੋਕ ਯਾਹਵੇਹ ਨੂੰ ਨਫ਼ਰਤ ਕਰਦੇ ਹਨ, ਉਹ ਉਸ ਦੇ ਅੱਗੇ ਰੋਣਗੇ, ਅਤੇ ਉਹਨਾਂ ਦੀ ਸਜ਼ਾ ਸਦਾ ਲਈ ਰਹੇਗੀ।
16ਪਰ ਤੁਹਾਨੂੰ ਸਭ ਤੋਂ ਵਧੀਆ ਕਣਕ ਖੁਆਈ ਜਾਵੇਗੀ। ਚੱਟਾਨ ਦੇ ਸ਼ਹਿਦ ਨਾਲ ਮੈਂ ਤੁਹਾਨੂੰ ਸੰਤੁਸ਼ਟ ਕਰਾਂਗਾ।”