1ਪਰਮੇਸ਼ਵਰ ਆਪਣੀ ਮਹਾਂਸਭਾ ਵਿੱਚ ਬੈਠਾ ਹੈ; ਉਹ “ਦੇਵਤਿਆਂ” ਦਾ ਨਿਆਂ ਕਰਦਾ ਹੈ:
2“ਕਦ ਤੱਕ ਤੁਸੀਂ ਬੇਇਨਸਾਫ਼ੀ ਕਰੋਗੇ, ਅਤੇ ਦੁਸ਼ਟਾਂ ਦਾ ਪੱਖਪਾਤ ਕਰੋਗੇ?
3ਕਮਜ਼ੋਰ ਅਤੇ ਯਤੀਮ ਦੀ ਰੱਖਿਆ ਕਰੋ; ਗਰੀਬਾਂ ਅਤੇ ਪੀੜਤਾਂ ਦੇ ਅਧਿਕਾਰਾਂ ਨੂੰ ਕਾਇਮ ਰੱਖੋ।
4ਕਮਜ਼ੋਰਾਂ ਅਤੇ ਲੋੜਵੰਦਾਂ ਨੂੰ ਬਚਾਓ; ਉਹਨਾਂ ਨੂੰ ਦੁਸ਼ਟਾਂ ਦੇ ਹੱਥੋਂ ਛੁਡਾਓ।
5“ਉਹ ‘ਦੇਵਤੇ’ ਕੁਝ ਨਹੀਂ ਜਾਣਦੇ, ਉਹ ਕੁਝ ਨਹੀਂ ਸਮਝਦੇ ਉਹ ਹਨੇਰੇ ਵਿੱਚ ਫਿਰਦੇ ਹਨ, ਧਰਤੀ ਦੀਆਂ ਸਾਰੀਆਂ ਨੀਹਾਂ ਹਿੱਲ ਗਈਆਂ ਹਨ।