ਜ਼ਬੂਰਾਂ 84

ਤੇਰੀ ਹਜ਼ੂਰੀ ਵਿੱਚ ਇੱਕ ਦਿਨ ਤਾਂ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਚੰਗਾ ਹੈ; ਦੁਸ਼ਟਾਂ ਦੇ ਤੰਬੂਆਂ ਵਿੱਚ ਰਹਿਣ ਨਾਲੋਂ ਮੈਂ ਆਪਣੇ ਪਰਮੇਸ਼ਵਰ ਦੇ ਘਰ ਦੇ ਦਰਵਾਜ਼ੇ ਤੇ ਖੜ੍ਹੇ ਹੋਣਾ ਪਸੰਦ ਕਰਾਂਗਾ।

Psalm 84:10 (UKJV) For a day in your courts is better than a thousand. I had rather be a doorkeeper in the house of my God, than to dwell in the tents of wickedness.

8ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣੋ; ਯਾਕੋਬ ਦੇ ਪਰਮੇਸ਼ਵਰ, ਮੇਰੀ ਸੁਣ।

9ਹੇ ਪਰਮੇਸ਼ਵਰ, ਸਾਡੀ ਢਾਲ ਵੱਲ ਦੇਖ; ਅਤੇ ਆਪਣੇ ਮਸਹ ਕੀਤੇ ਹੋਏ ਨੂੰ ਕਿਰਪਾ ਨਾਲ ਦੇਖ।

10ਤੇਰੀ ਹਜ਼ੂਰੀ ਵਿੱਚ ਇੱਕ ਦਿਨ ਤਾਂ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਚੰਗਾ ਹੈ; ਦੁਸ਼ਟਾਂ ਦੇ ਤੰਬੂਆਂ ਵਿੱਚ ਰਹਿਣ ਨਾਲੋਂ ਮੈਂ ਆਪਣੇ ਪਰਮੇਸ਼ਵਰ ਦੇ ਘਰ ਦੇ ਦਰਵਾਜ਼ੇ ਤੇ ਖੜ੍ਹੇ ਹੋਣਾ ਪਸੰਦ ਕਰਾਂਗਾ।

11ਕਿਉਂਕਿ ਯਾਹਵੇਹ ਪਰਮੇਸ਼ਵਰ ਇੱਕ ਸੂਰਜ ਅਤੇ ਢਾਲ ਵਾਂਗ ਹੈ; ਯਾਹਵੇਹ ਕਿਰਪਾ ਅਤੇ ਆਦਰ ਪ੍ਰਦਾਨ ਕਰਦਾ ਹੈ; ਉਹ ਕੋਈ ਚੰਗੀ ਗੱਲ ਨਹੀਂ ਰੋਕਦਾ ਉਹਨਾਂ ਦੀ ਜਿਹੜੇ ਖਰੀ ਚਾਲ ਚਲਦੇ ਹਨ।

12ਸਰਬਸ਼ਕਤੀਮਾਨ ਯਾਹਵੇਹ, ਧੰਨ ਹੈ ਉਹ ਜੋ ਤੇਰੇ ਉੱਤੇ ਭਰੋਸਾ ਰੱਖਦਾ ਹੈ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.