ਜ਼ਬੂਰਾਂ 84

ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣੋ; ਯਾਕੋਬ ਦੇ ਪਰਮੇਸ਼ਵਰ, ਮੇਰੀ ਸੁਣ।

Psalm 84:8 (UKJV) O LORD God of hosts, hear my prayer: give ear, O God of Jacob. Selah.

6ਜਦੋਂ ਉਹ ਬਾਕਾ ਦੀ ਸੁੱਕੀ ਵਾਦੀ ਵਿੱਚੋਂ ਲੰਘਦੇ ਹਨ, ਉਹ ਇਸ ਨੂੰ ਚਸ਼ਮੇ ਦਾ ਸਥਾਨ ਬਣਾਉਂਦੇ ਹਨ; ਪਤਝੜ ਦੀਆਂ ਬਾਰਸ਼ਾਂ ਵੀ ਇਸ ਨੂੰ ਅਸੀਸ ਨਾਲ ਢੱਕਦੀਆਂ ਹਨ।

7ਉਹ ਤਾਕਤ ਤੇ ਤਾਕਤ ਪਾਉਂਦੇ ਜਾਂਦੇ ਹਨ, ਜਦੋਂ ਤੱਕ ਹਰ ਇੱਕ ਸੀਯੋਨ ਵਿੱਚ ਪਰਮੇਸ਼ਵਰ ਦੇ ਅੱਗੇ ਪ੍ਰਗਟ ਨਹੀਂ ਹੁੰਦਾ।

8ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣੋ; ਯਾਕੋਬ ਦੇ ਪਰਮੇਸ਼ਵਰ, ਮੇਰੀ ਸੁਣ।

9ਹੇ ਪਰਮੇਸ਼ਵਰ, ਸਾਡੀ ਢਾਲ ਵੱਲ ਦੇਖ; ਅਤੇ ਆਪਣੇ ਮਸਹ ਕੀਤੇ ਹੋਏ ਨੂੰ ਕਿਰਪਾ ਨਾਲ ਦੇਖ।

10ਤੇਰੀ ਹਜ਼ੂਰੀ ਵਿੱਚ ਇੱਕ ਦਿਨ ਤਾਂ ਹਜ਼ਾਰਾਂ ਦਿਨਾਂ ਨਾਲੋਂ ਕਿਤੇ ਚੰਗਾ ਹੈ; ਦੁਸ਼ਟਾਂ ਦੇ ਤੰਬੂਆਂ ਵਿੱਚ ਰਹਿਣ ਨਾਲੋਂ ਮੈਂ ਆਪਣੇ ਪਰਮੇਸ਼ਵਰ ਦੇ ਘਰ ਦੇ ਦਰਵਾਜ਼ੇ ਤੇ ਖੜ੍ਹੇ ਹੋਣਾ ਪਸੰਦ ਕਰਾਂਗਾ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.