ਜ਼ਬੂਰਾਂ 84

ਉਹ ਤਾਕਤ ਤੇ ਤਾਕਤ ਪਾਉਂਦੇ ਜਾਂਦੇ ਹਨ, ਜਦੋਂ ਤੱਕ ਹਰ ਇੱਕ ਸੀਯੋਨ ਵਿੱਚ ਪਰਮੇਸ਼ਵਰ ਦੇ ਅੱਗੇ ਪ੍ਰਗਟ ਨਹੀਂ ਹੁੰਦਾ।

Psalm 84:7 (UKJV) They go from strength to strength, every one of them in Zion appears before God.

5ਧੰਨ ਹਨ ਉਹ ਜਿਨ੍ਹਾਂ ਦਾ ਬਲ ਤੇਰੇ ਵਿੱਚ ਹੈ, ਜਿਨ੍ਹਾਂ ਦੇ ਮਨ ਤੀਰਥਾਂ ਉੱਤੇ ਲੱਗੇ ਹੋਏ ਹਨ।

6ਜਦੋਂ ਉਹ ਬਾਕਾ ਦੀ ਸੁੱਕੀ ਵਾਦੀ ਵਿੱਚੋਂ ਲੰਘਦੇ ਹਨ, ਉਹ ਇਸ ਨੂੰ ਚਸ਼ਮੇ ਦਾ ਸਥਾਨ ਬਣਾਉਂਦੇ ਹਨ; ਪਤਝੜ ਦੀਆਂ ਬਾਰਸ਼ਾਂ ਵੀ ਇਸ ਨੂੰ ਅਸੀਸ ਨਾਲ ਢੱਕਦੀਆਂ ਹਨ।

7ਉਹ ਤਾਕਤ ਤੇ ਤਾਕਤ ਪਾਉਂਦੇ ਜਾਂਦੇ ਹਨ, ਜਦੋਂ ਤੱਕ ਹਰ ਇੱਕ ਸੀਯੋਨ ਵਿੱਚ ਪਰਮੇਸ਼ਵਰ ਦੇ ਅੱਗੇ ਪ੍ਰਗਟ ਨਹੀਂ ਹੁੰਦਾ।

8ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣੋ; ਯਾਕੋਬ ਦੇ ਪਰਮੇਸ਼ਵਰ, ਮੇਰੀ ਸੁਣ।

9ਹੇ ਪਰਮੇਸ਼ਵਰ, ਸਾਡੀ ਢਾਲ ਵੱਲ ਦੇਖ; ਅਤੇ ਆਪਣੇ ਮਸਹ ਕੀਤੇ ਹੋਏ ਨੂੰ ਕਿਰਪਾ ਨਾਲ ਦੇਖ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.