4ਧੰਨ ਹਨ ਉਹ ਜਿਹੜੇ ਤੇਰੇ ਘਰ ਵਿੱਚ ਵੱਸਦੇ ਹਨ; ਉਹ ਸਦਾ ਤੇਰੀ ਉਸਤਤ ਕਰ ਰਹੇ ਹਨ।
5ਧੰਨ ਹਨ ਉਹ ਜਿਨ੍ਹਾਂ ਦਾ ਬਲ ਤੇਰੇ ਵਿੱਚ ਹੈ, ਜਿਨ੍ਹਾਂ ਦੇ ਮਨ ਤੀਰਥਾਂ ਉੱਤੇ ਲੱਗੇ ਹੋਏ ਹਨ।
6ਜਦੋਂ ਉਹ ਬਾਕਾ ਦੀ ਸੁੱਕੀ ਵਾਦੀ ਵਿੱਚੋਂ ਲੰਘਦੇ ਹਨ, ਉਹ ਇਸ ਨੂੰ ਚਸ਼ਮੇ ਦਾ ਸਥਾਨ ਬਣਾਉਂਦੇ ਹਨ; ਪਤਝੜ ਦੀਆਂ ਬਾਰਸ਼ਾਂ ਵੀ ਇਸ ਨੂੰ ਅਸੀਸ ਨਾਲ ਢੱਕਦੀਆਂ ਹਨ।
7ਉਹ ਤਾਕਤ ਤੇ ਤਾਕਤ ਪਾਉਂਦੇ ਜਾਂਦੇ ਹਨ, ਜਦੋਂ ਤੱਕ ਹਰ ਇੱਕ ਸੀਯੋਨ ਵਿੱਚ ਪਰਮੇਸ਼ਵਰ ਦੇ ਅੱਗੇ ਪ੍ਰਗਟ ਨਹੀਂ ਹੁੰਦਾ।
8ਯਾਹਵੇਹ ਸਰਬਸ਼ਕਤੀਮਾਨ ਪਰਮੇਸ਼ਵਰ, ਮੇਰੀ ਪ੍ਰਾਰਥਨਾ ਸੁਣੋ; ਯਾਕੋਬ ਦੇ ਪਰਮੇਸ਼ਵਰ, ਮੇਰੀ ਸੁਣ।