4ਹੇ ਯਾਹਵੇਹ, ਆਪਣੇ ਸੇਵਕ ਨੂੰ ਖੁਸ਼ ਕਰ, ਕਿਉਂ ਜੋ ਮੈਂ ਤੇਰੇ ਉੱਤੇ ਭਰੋਸਾ ਰੱਖਿਆ ਹੈ।
5ਹੇ ਯਾਹਵੇਹ, ਤੂੰ ਦਯਾਵਾਨ ਅਤੇ ਮਾਫ਼ ਕਰਨ ਵਾਲਾ ਹੈ, ਉਹਨਾਂ ਸਾਰਿਆਂ ਲਈ ਜੋ ਤੈਨੂੰ ਪੁਕਾਰਦੇ ਹਨ, ਤੇਰੀ ਦਯਾ ਅਤੇ ਪਿਆਰ ਮਹਾਨ ਹੈ।
6ਹੇ ਯਾਹਵੇਹ, ਮੇਰੀ ਪ੍ਰਾਰਥਨਾ ਸੁਣ, ਦਯਾ ਲਈ ਮੇਰੀ ਪੁਕਾਰ ਸੁਣ।
7ਜਦੋਂ ਮੈਂ ਬਿਪਤਾ ਵਿੱਚ ਹੁੰਦਾ ਹਾਂ, ਮੈਂ ਤੁਹਾਨੂੰ ਪੁਕਾਰਦਾ ਹਾਂ, ਕਿਉਂਕਿ ਤੂੰ ਮੈਨੂੰ ਉੱਤਰ ਦਿੰਦਾ ਹਾਂ।
8ਹੇ ਯਾਹਵੇਹ, ਦੇਵਤਿਆਂ ਵਿੱਚ ਤੇਰੇ ਵਰਗਾ ਕੋਈ ਨਹੀਂ ਹੈ; ਤੇਰੇ ਕੰਮਾਂ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ।