ਜ਼ਬੂਰਾਂ 86

ਹੇ ਯਾਹਵੇਹ, ਸਾਰੀਆਂ ਕੌਮਾਂ ਜਿਹੜੀਆਂ ਤੂੰ ਬਣਾਈਆਂ ਹਨ, ਆਉਣਗੀਆਂ ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ, ਉਹ ਤੇਰੇ ਨਾਮ ਦੀ ਮਹਿਮਾ ਕਰਨਗੀਆਂ।

Psalm 86:9 (UKJV) All nations whom you have made shall come and worship before you, O Lord; and shall glorify your name.

7ਜਦੋਂ ਮੈਂ ਬਿਪਤਾ ਵਿੱਚ ਹੁੰਦਾ ਹਾਂ, ਮੈਂ ਤੁਹਾਨੂੰ ਪੁਕਾਰਦਾ ਹਾਂ, ਕਿਉਂਕਿ ਤੂੰ ਮੈਨੂੰ ਉੱਤਰ ਦਿੰਦਾ ਹਾਂ।

8ਹੇ ਯਾਹਵੇਹ, ਦੇਵਤਿਆਂ ਵਿੱਚ ਤੇਰੇ ਵਰਗਾ ਕੋਈ ਨਹੀਂ ਹੈ; ਤੇਰੇ ਕੰਮਾਂ ਦੀ ਤੁਲਨਾ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ।

9ਹੇ ਯਾਹਵੇਹ, ਸਾਰੀਆਂ ਕੌਮਾਂ ਜਿਹੜੀਆਂ ਤੂੰ ਬਣਾਈਆਂ ਹਨ, ਆਉਣਗੀਆਂ ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ, ਉਹ ਤੇਰੇ ਨਾਮ ਦੀ ਮਹਿਮਾ ਕਰਨਗੀਆਂ।

10ਕਿਉਂ ਜੋ ਤੂੰ ਮਹਾਨ ਹੈ ਅਤੇ ਅਚਰਜ ਕੰਮ ਕਰਦਾ ਹੈ। ਕੇਵਲ ਤੂੰ ਹੀ ਪਰਮੇਸ਼ਵਰ ਹੈ।

11ਹੇ ਯਾਹਵੇਹ, ਮੈਨੂੰ ਆਪਣਾ ਰਾਹ ਸਿਖਾ, ਤਾਂ ਜੋ ਮੈਂ ਤੇਰੀ ਸਚਿਆਈ ਉੱਤੇ ਭਰੋਸਾ ਰੱਖਾਂ। ਮੈਨੂੰ ਇੱਕ ਚਿੱਤ ਵਾਲਾ ਦਿਲ ਦਿਓ, ਤਾਂ ਜੋ ਮੈਂ ਤੇਰੇ ਨਾਮ ਤੋਂ ਡਰਾਂ।

Biblica® Open Punjabi Contemporary Version™ © Biblica, Inc. Licensed CC BY-SA 4.0. “Biblica” is a trademark registered in the United States Patent and Trademark Office by Biblica, Inc.