9ਹੇ ਯਾਹਵੇਹ, ਸਾਰੀਆਂ ਕੌਮਾਂ ਜਿਹੜੀਆਂ ਤੂੰ ਬਣਾਈਆਂ ਹਨ, ਆਉਣਗੀਆਂ ਅਤੇ ਤੇਰੇ ਅੱਗੇ ਮੱਥਾ ਟੇਕਣਗੀਆਂ, ਉਹ ਤੇਰੇ ਨਾਮ ਦੀ ਮਹਿਮਾ ਕਰਨਗੀਆਂ।
10ਕਿਉਂ ਜੋ ਤੂੰ ਮਹਾਨ ਹੈ ਅਤੇ ਅਚਰਜ ਕੰਮ ਕਰਦਾ ਹੈ। ਕੇਵਲ ਤੂੰ ਹੀ ਪਰਮੇਸ਼ਵਰ ਹੈ।
11ਹੇ ਯਾਹਵੇਹ, ਮੈਨੂੰ ਆਪਣਾ ਰਾਹ ਸਿਖਾ, ਤਾਂ ਜੋ ਮੈਂ ਤੇਰੀ ਸਚਿਆਈ ਉੱਤੇ ਭਰੋਸਾ ਰੱਖਾਂ। ਮੈਨੂੰ ਇੱਕ ਚਿੱਤ ਵਾਲਾ ਦਿਲ ਦਿਓ, ਤਾਂ ਜੋ ਮੈਂ ਤੇਰੇ ਨਾਮ ਤੋਂ ਡਰਾਂ।
12ਹੇ ਯਾਹਵੇਹ ਮੇਰੇ ਪਰਮੇਸ਼ਵਰ, ਮੈਂ ਪੂਰੇ ਦਿਲ ਨਾਲ ਤੇਰੀ ਮਹਿਮਾ ਕਰਾਂਗਾ, ਮੈਂ ਸਦਾ ਲਈ ਤੇਰੇ ਨਾਮ ਦੀ ਮਹਿਮਾ ਕਰਾਂਗਾ।
13ਕਿਉਂਕਿ ਤੇਰਾ ਪਿਆਰ ਮੇਰੇ ਲਈ ਮਹਾਨ ਹੈ; ਤੂੰ ਮੈਨੂੰ ਹਨੇਰੇ ਦੇ ਡੂੰਘੇ ਟੋਏ ਵਿੱਚੋਂ, ਅਤੇ ਤੂੰ ਮੇਰੀ ਜਾਨ ਨੂੰ ਹੇਠਲੇ ਪਤਾਲ ਤੋਂ ਕੱਢਿਆ।